bollywoodNewsPunjab newsWorld

ਵਿਆਹ ਦੇ ਬੰਧਨ ‘ਚ ਆਖਿਰਕਾਰ ਬੱਝ ਹੀ ਗਏ ਅਫਸਾਨਾ ਅਤੇ ਸਾਜ਼, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖ਼ਾਨ ਤੇ ਸਾਜ਼ ਸ਼ਰਮਾ 19 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਪਿਛਲੇ ਕੁਝ ਦਿਨਾਂ ਤੋਂ ਅਫਸਾਨਾ ਦੇ ਵਿਆਹ ਦੇ ਫੰਕਸ਼ਨ ਚੱਲ ਰਹੇ ਸਨ। ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਤੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ।

afsaajz wedding pictures
afsaajz wedding pictures

ਹੁਣ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਗਾਇਕ ਕਪਲ ਦੇ ਵਿਆਹ ਵਿੱਚ ਹਿਮਾਂਸ਼ੀ ਖੁਰਾਨਾ, ਰਾਖੀ ਸਾਵੰਤ, ਉਮਰ ਰਿਆਜ਼ , ਰਸ਼ਮੀ ਦੇਸਾਈ ਸਣੇ ਕਈ ਹੋਰਨਾਂ ਬਾਲੀਵੁੱਡ ਤੇ ਪੌਲੀਵੁੱਡ ਦੇ ਸੈਲੇਬਸ ਨੇ ਹਿੱਸਾ ਲਿਆ।

afsaajz wedding pictures
afsaajz wedding pictures

ਇਸ ਦੌਰਾਨ ਅਫਸਾਨਾ ਪੀਚ ਰੰਗ ਦਾ ਲਹਿੰਗਾ ਪਾ ਕੇ ਤੇ ਹੱਥਾਂ ਵਿੱਚ ਚੂੜਾ ਸਜਾ ਕੇ ਦੁਲਹਨ ਵਜੋਂ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਦੇ ਨਾਲ ਹੀ ਸਾਜ਼ ਵੀ ਕਢਾਈ ਵਾਲੀ ਸ਼ੇਰਵਾਨੀ ਸੂਟ ਤੇ ਸਿਹਰਾ ਸਜਾ ਕੇ ਹੈਂਡਸਮ ਨਜ਼ਰ ਆਏ।

afsaajz wedding pictures
afsaajz wedding pictures

ਅਫਸਾਨਾ ਤੇ ਸਾਜ਼ ਦੇ ਵਿਆਹ ਵਿੱਚ ਹਿਮਾਂਸ਼ੀ, ਉਮਰ ਰਿਆਜ਼ ਰਸ਼ਮੀ ਦੇਸਾਈ, ਰਾਖੀ ਸਾਵੰਤ ਨੇ ਜਮ ਕੇ ਡਾਂਸ ਕੀਤਾ ਤੇ ਮਸਤੀ ਕੀਤੀ। ਇਸ ਦੌਰਾਨ ਨਵ ਵਿਆਹੀ ਜੋੜੀ ਵੀ ਸਟੇਜ਼ ਤੇ ਆਪਣੇ ਗੀਤ ਗਾ ਕੇ ਦੋਸਤਾਂ ਨਾਲ ਵਿਆਹ ਦਾ ਜਸ਼ਨ ਮਨਾਉਂਦੀ ਨਜ਼ਰ ਆਈ।

afsaajz wedding pictures
afsaajz wedding pictures

ਅਫਸਾਨਾ ਖਾਨ ਨੇ ਵੀ ਸੋਸ਼ਲ ਮੀਡੀਆ ‘ਤੇ ਵਿਆਹ ਤੋਂ ਬਾਅਦ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ‘ਚ ਦੋਵੇਂ ਇੱਕ ਦੂਜੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ ।

afsaajz wedding pictures
afsaajz wedding pictures

ਅਫਸਾਨਾ ਖਾਨ ਤੇ ਸਾਜ਼ ਦੇ ਵਿਆਹ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਜੋੜੀ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਏ । ਅਫਸਾਨਾ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ , ” ਸਾਡੀ ਜ਼ਿੰਦਗੀ ਦੀ ਨਵੀਂ ਤੇ ਖੁਸ਼ਹਾਲ ਸ਼ੁਰੂਆਤ।”

afsaajz wedding pictures
afsaajz wedding pictures

ਅਫਸਾਨਾ ਖਾਨ ਦੇ ਫੈਨਜ਼ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਸਨ ਅਤੇ ਜੋੜੀ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ।

afsaajz wedding pictures
afsaajz wedding pictures

ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਹਾਂ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ।

Comment here

Verified by MonsterInsights