NationNewsWorld

ਚੰਬਲ ਨਦੀ ‘ਚ ਡਿੱਗੀ ਲਾੜੇ ਦੀ ਗੱਡੀ, ਵਿਆਹ ਤੋਂ ਪਹਿਲਾਂ ਹੋਈ ਮੌਤ; ਕੁੱਲ 9 ਲੋਕਾਂ ਦੀ ਗਈ ਜਾਨ

ਰਾਜਸਥਾਨ ਦੇ ਕੋਟਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ਵਿੱਚ ਇੱਥੇ ਚੰਬਲ ਨਦੀ ਵਿੱਚ ਇੱਕ ਗੱਡੀ ਡਿੱਗ ਗਈ ਹੈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਗੱਡੀ ‘ਚ ਮੌਜੂਦ ਲੋਕ ਬਾਰਾਤੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ ਲਾੜਾ ਵੀ ਸ਼ਾਮਲ ਹੈ।

ਦੱਸ ਦੇਈਏ ਕਿ ਲਾੜੇ ਦੀ ਗੱਡੀ ਨਯਾਪੁਰਾ ਪੁਲੀ ਤੋਂ ਲੰਘ ਰਹੀ ਸੀ, ਜਦੋਂ ਗੱਡੀ ਬੇਕਾਬੂ ਹੋ ਕੇ ਪੁਲੀ ਤੋਂ ਹੇਠਾਂ ਚੰਬਲ ਨਦੀ ਵਿੱਚ ਜਾ ਡਿੱਗੀ। ਇਹ ਬਰਾਤ ਚੌਥ ਦੇ ਬਰਵਾੜਾ ਤੋਂ ਆਈ ਸੀ।

groom car fell
groom car fell

ਦੱਸ ਦੇਈਏ ਕਿ ਗੱਡੀ ਨਦੀ ‘ਚ ਡਿੱਗਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ਾਂ ਨੂੰ ਦਰਿਆ ‘ਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।

Comment here

Verified by MonsterInsights