ਮਸ਼ਹੂਰ ਪੰਜਾਬੀ ਗਾਇਕ ਜੋੜੀ ਅਫਸਾਨਾ ਖ਼ਾਨ ਤੇ ਸਾਜ਼ ਸ਼ਰਮਾ 19 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਪਿਛਲੇ ਕੁਝ ਦਿਨਾਂ ਤੋਂ ਅਫਸਾਨਾ ਦੇ ਵਿਆਹ ਦੇ ਫੰਕਸ਼ਨ ਚੱਲ ਰਹੇ ਸਨ। ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਤੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ।
ਹੁਣ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਗਾਇਕ ਕਪਲ ਦੇ ਵਿਆਹ ਵਿੱਚ ਹਿਮਾਂਸ਼ੀ ਖੁਰਾਨਾ, ਰਾਖੀ ਸਾਵੰਤ, ਉਮਰ ਰਿਆਜ਼ , ਰਸ਼ਮੀ ਦੇਸਾਈ ਸਣੇ ਕਈ ਹੋਰਨਾਂ ਬਾਲੀਵੁੱਡ ਤੇ ਪੌਲੀਵੁੱਡ ਦੇ ਸੈਲੇਬਸ ਨੇ ਹਿੱਸਾ ਲਿਆ।
ਇਸ ਦੌਰਾਨ ਅਫਸਾਨਾ ਪੀਚ ਰੰਗ ਦਾ ਲਹਿੰਗਾ ਪਾ ਕੇ ਤੇ ਹੱਥਾਂ ਵਿੱਚ ਚੂੜਾ ਸਜਾ ਕੇ ਦੁਲਹਨ ਵਜੋਂ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਦੇ ਨਾਲ ਹੀ ਸਾਜ਼ ਵੀ ਕਢਾਈ ਵਾਲੀ ਸ਼ੇਰਵਾਨੀ ਸੂਟ ਤੇ ਸਿਹਰਾ ਸਜਾ ਕੇ ਹੈਂਡਸਮ ਨਜ਼ਰ ਆਏ।
ਅਫਸਾਨਾ ਤੇ ਸਾਜ਼ ਦੇ ਵਿਆਹ ਵਿੱਚ ਹਿਮਾਂਸ਼ੀ, ਉਮਰ ਰਿਆਜ਼ ਰਸ਼ਮੀ ਦੇਸਾਈ, ਰਾਖੀ ਸਾਵੰਤ ਨੇ ਜਮ ਕੇ ਡਾਂਸ ਕੀਤਾ ਤੇ ਮਸਤੀ ਕੀਤੀ। ਇਸ ਦੌਰਾਨ ਨਵ ਵਿਆਹੀ ਜੋੜੀ ਵੀ ਸਟੇਜ਼ ਤੇ ਆਪਣੇ ਗੀਤ ਗਾ ਕੇ ਦੋਸਤਾਂ ਨਾਲ ਵਿਆਹ ਦਾ ਜਸ਼ਨ ਮਨਾਉਂਦੀ ਨਜ਼ਰ ਆਈ।
ਅਫਸਾਨਾ ਖਾਨ ਨੇ ਵੀ ਸੋਸ਼ਲ ਮੀਡੀਆ ‘ਤੇ ਵਿਆਹ ਤੋਂ ਬਾਅਦ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ‘ਚ ਦੋਵੇਂ ਇੱਕ ਦੂਜੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ ।
ਅਫਸਾਨਾ ਖਾਨ ਤੇ ਸਾਜ਼ ਦੇ ਵਿਆਹ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਜੋੜੀ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਏ । ਅਫਸਾਨਾ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ , ” ਸਾਡੀ ਜ਼ਿੰਦਗੀ ਦੀ ਨਵੀਂ ਤੇ ਖੁਸ਼ਹਾਲ ਸ਼ੁਰੂਆਤ।”
ਅਫਸਾਨਾ ਖਾਨ ਦੇ ਫੈਨਜ਼ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਸਨ ਅਤੇ ਜੋੜੀ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ।
ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਹਾਂ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ।
Comment here