Site icon SMZ NEWS

PM ਦੇ ਮੁਰੀਦ ਹੋਏ ਅਫਗਾਨ ਸਿੱਖ, ਸਚਦੇਵਾ ਬੋਲੇ- ਮੋਦੀ ਨੇ ਬਚਾਇਆ ਧਰਮ ਪਰਿਵਰਤਨ ਹੋਣੋ’

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਥੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਪਿੱਛੋਂ ਉਨ੍ਹਾਂ ਵੱਲੋਂ ਲਿਆਏ ਗਏ ਤੋਹਫਿਆਂ ਨੂੰ ਸਵੀਕਾਰ ਕੀਤਾ।

ਅਫਗਾਨ ਸਿੱਖ ਹਿੰਦੂ ਵਫ਼ਦ ਨੇ ਤਾਲਿਬਾਨ ਦੇ ਅਫ਼ਗਾਨਿਸਤਾਨ ਦੇ ਕਬਜ਼ੇ ਦੌਰਾਨ ਬੁਰੇ ਸੰਕਟ ਵੇਲੇ ਉਥੋਂ ਨਿਕਲ ਕੇ ਭਾਰਤ ਵਿੱਚ ਸ਼ਰਣ ਦੇਣ ਲਈ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ। ਮੁਲਾਕਾਤ ਦੌਰਾਨ ਪੀ.ਐੱਮ. ਮੋਦੀ ਨੇ 2020 ਵਿੱਚ ਤਾਲਿਬਾਨ ਵੱਲੋਂ ਅਗਵਾ ਕੀਤੇ ਗਏ ਅਫਗਾਨ ਨਾਗਰਿਕ ਨਿਦਾਨ ਸਿੰਘ ਸਚਦੇਵਾ ਨਾਲ ਵੀ ਗੱਲਬਾਤ ਕੀਤੀ।

Taliban wanted to convert

ਨਿਦਾਨ ਸਿੰਘ ਸਚਦੇਵਾ ਨੇ ਦੱਸਿਆ ਕਿ ਮੈਨੂੰ ਇੱਕ ਗੁਰਦੁਆਰੇ ਤੋਂ ਤਾਲਿਬਾਨ ਵੱਲੋਂ ਅਗਵਾ ਕੀਤਾ ਗਿਆ ਸੀ ਤੇ ਉਹ ਮੇਰਾ ਧਰਮ ਪਰਿਵਰਤਨ ਕਰਵਾਉਣਾ ਚਾਹ ਰਹੇ ਸਨ। ਸਾਨੂੰ ਭਾਰਤੀ ਜਾਸੂਸ ਸਮਝ ਕੇ ਅਗਵਾ ਕੀਤਾ ਗਿਆ ਸੀ। ਸਚਦੇਵਾ ਨੇ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਫ਼ਗਾਨਿਸਤਾਨ ਦੇ ਬੁਰੇ ਦੌਰ ਵੇਲੇ ਭਾਰਤ ਸਰਕਾਰ ਨੇ ਜੋ ਸਾਡੀ ਮਦਦ ਕੀਤੀ ਅਸੀਂ ਉਸ ਤੋਂ ਬਹੁਤ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਬਸ ਸਹਾਰੇ ਤੇ ਨਾਗਰਿਕਤਾ ਦੀ ਲੋੜ ਹੈ।

ਵਫਦ ਵਿੱਚ ਮੌਜੂਦ 1989 ਵਿੱਚ ਅਫਗਾਨਿਸਤਾਨ ਤੋਂ ਭਾਰਤ ਵਿੱਚ ਆਏ ਤਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਪੀ.ਐੱਮ. ਮੋਦੀ ਨੂੰ ਕਾਬੁਲ ਵਿੱਚ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਸਮੱਸਿਆ ਸੀ ਕਿ ਅਸੀਂ ਅੱਜ ਵੀ ਨਾਗਰਿਕਤਾ ਲਈ ਇਧਰ-ਉਧਰ ਭਟਕ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸੇ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ CAA ਲਿਆਉਣ ਲਈ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ।

Exit mobile version