Site icon SMZ NEWS

CRPF ਜਵਾਨਾਂ ਦੇ ਘੇਰੇ ‘ਚ ਰਹਿਣਗੇ ਕੁਮਾਰ ਵਿਸ਼ਵਾਸ, ਮਿਲੀ ‘ਵਾਈ’ ਸ਼੍ਰੇਣੀ ਦੀ ਸਕਿਓਰਿਟੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਸਬੰਧ ਹੋਣ ਦਾ ਦੋਸ਼ ਲਾਉਣ ਵਾਲੇ ਕਵੀ ਕੁਮਾਰ ਵਿਸ਼ਵਾਸ ਨੂੰ ਕੇਂਦਰ ਸਰਕਾਰ ਨੇ ਸੀ.ਆਰ.ਪੀ.ਐੱਫ. ਕਵਰ ਦੇ ਨਾਲ ਵਾਈ ਕੈਟਾਗਰੀ ਦੀ ਸੁਰੱਖਿਆ ਦਿੱਤੀ ਹੈ।

govt provide y security

ਦਰਅਸਲ ਦੇਸ਼ ਦੇ ਮਸ਼ਹੂਰ ਕਵੀਰ ਕੁਮਾਰ ਵਿਸ਼ਵਾਸ ਨੇ ਬੁੱਧਵਾਰ ਨੂੰ ਆਪਣੇ ਸਾਬਕਾ ਸਾਥੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਵੱਖਵਾਦੀਆਂ ਦੇ ਸਮਰਥਕ ਸਨ। ਕੁਮਾਰ ਨੇ ਕਿਹਾ ਕਿ ਕੇਜਰੀਵਾਲ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਆਜ਼ਾਦ ਰਾਸ਼ਟਰ ਖਾਲਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ।

ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੂੰ ਵੱਖਵਾਦੀਆਂ ਦੀ ਮਦਦ ਲੈਣ ਵਿੱਚ ਵੀ ਕੋਈ ਪਰਹੇਜ਼ ਨਹੀਂ ਹੈ। ਪੰਜਾਬ ਵਿੱਚ ਕੋਈ ਰਾਜ ਨਹੀਂ ਹੈ। ਪੰਜਾਬ ਇੱਕ ਭਾਵਨਾ ਹੈ। ਪੂਰੀ ਦੁਨੀਆ ਵਿੱਚ ਪੰਜਾਬੀਅਤ ਇੱਕ ਭਾਵਨਾ ਹੈ। ਅਜਿਹੇ ਵਿੱਚ ਇੱਕ ਅਜਿਹਾ ਆਦਮੀ ਜਿਸ ਨੂੰ ਇੱਕ ਸਮੇਂ ਮੈਂ ਇਹ ਤੱਕ ਕਿਹਾ ਸੀ ਕਿ ਵੱਖਵਾਦੀਆਂ ਦਾ ਸਾਥ ਨਾ ਲਓ, ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ-ਨਹੀਂ ਹੋ ਜਾਏਗਾ।

Exit mobile version