ਪੰਜਾਬੀ ਸਿਨੇਮਾ ਆਪਣੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਮੇਕਰਸ ਆਪਣੇ ਪ੍ਰਸ਼ੰਸਕਾਂ ਨੂੰ ਰਿਲੀਜ਼ ਡੇਟ ਅਤੇ ਨਵੀਆਂ ਫਿਲਮਾਂ ਦਾ ਐਲਾਨ ਕਰ ਰਹੇ ਹਨ। ਅਤੇ ਹੁਣ ਇਸ ਸੂਚੀ ਵਿੱਚ ਸ਼ਾਮਲ ਹੋ ਕੇ ਸਿੰਗਾ ਨੇ ਵੀ ਆਪਣਾ ਨਾਮ ਜੋੜ ਲਿਆ ਹੈ। ਪੰਜਾਬੀ ਗਾਇਕ ਅਤੇ ਅਭਿਨੇਤਾ ਸਿੰਗਾ ਜਿਸ ਨੇ ਕਈ ਗੀਤ ਗਾਏ ਹਨ ਅਤੇ ਫਿਲਮ ‘ਕਦੇ ਹਾਂ ਕਦੀ ਨਾ’ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ, ਉਹ ਕੈਮਰਿਆਂ ‘ਤੇ ਰੋਲ ਕਰਨ ਲਈ ਤਿਆਰ ਹੈ।
ਦਸ ਦੇਈਏ ਕਿ ਉਹ ਸਵੀਤਾਜ ਬਰਾੜ ਅਤੇ ਸਾਰਾ ਗੁਰਪਾਲ ਨਾਲ ਸਕ੍ਰੀਨ ਸ਼ੇਅਰ ਕਰਨਗੇ, ਜੋ ਪਹਿਲਾਂ ਹੀ ਪੰਜਾਬੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਆਪਣਾ ਨਾਮ ਬਣਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਰਾਂਝਾ ਵਿਕਰਮ ਸਿੰਘ ਇਕ ਹੋਰ ਨਾਂ ਹੈ ਜੋ ਫਿਲਮ ‘ਜ਼ਿੱਦੀ ਜੱਟ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਫਿਲਮ ‘ਜ਼ਿੱਦੀ ਜੱਟ’ ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਐਕਸ਼ਨ ਨਾਲ ਭਰਪੂਰ ਡਰਾਮਾ ਹੋਵੇਗੀ। ਮੁੱਖ ਕਿਰਦਾਰਾਂ ਦੀ ਪਹਿਲੀ ਝਲਕ ਵੀ ਘੋਸ਼ਣਾ ਪੋਸਟ ਰਾਹੀਂ ਸਾਂਝੀ ਕੀਤੀ ਗਈ ਸੀ। ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਫਿਲਹਾਲ ਰਿਲੀਜ਼ ਡੇਟ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਲਾਂਕਿ ਟੀਮ ਨੇ ਮੁਹੂਰਤ ਸ਼ੂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀਆਂ ਹਨ।