Site icon SMZ NEWS

ਟਿਕੈਤ ਬੋਲੇ, ‘ਕੁਮਾਰ ਨੂੰ ਰਾਜ ਸਭਾ ਸੀਟ ਮਿਲ ਜਾਂਦੀ ਤਾਂ ਕੇਜਰੀਵਾਲ ‘ਤੇ ਖਾਲਿਸਤਾਨੀ ਹੋਣ ਦਾ ਦੋਸ਼ ਨਾ ਲਾਉਂਦੇ’

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ ਨਾਲ ਸਬੰਧ ਰਖਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕੇਜਰੀਵਾਲ ਦੇ ਪੱਖ ਵਿੱਚ ਬਚਾਅ ਕਰਦੇ ਹੋਏ ਵਿਸ਼ਵਾਸ ‘ਤੇ ਹੀ ਪਲਟਵਾਰ ਕੀਤਾ ਹੈ।

rakesh tikait defends kejriwal

ਟਿਕੈਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੰਦੋਲਨਕਾਰੀ ਤਾਂ ਹਨ, ਪਰ ਅਜਿਹੇ ਲੱਗਦੇ ਨਹੀਂ ਹਨ। ਕੁਮਾਰ ਵਿਸ਼ਵਾਸ ਵੀ ਪਹਿਲਾਂ ਇਨ੍ਹਾਂ ਦੀ ਪਾਰਟੀ ਵਿੱਚ ਸਨ। ਉਨ੍ਹਾਂ ਦਾ ਰਾਜ ਸਭਾ ਨੂੰ ਲੈ ਕੇ ਕੁਝ ਝਗੜਾ ਸੀ। ਜੇ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਮਿਲ ਜਾਂਦੀ ਤਾਂ ਉਹ ਇਹ ਦੋਸ਼ ਨਾ ਲਾਉੰਦੇ। ਮੈਨੂੰ ਕੇਜਰੀਵਾਲ ਬਾਰੇ ਅਜਿਹਾ ਕੁਝ ਨਹੀਂ ਲੱਗਦਾ।

ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਨੇ ਬੁੱਧਵਾਰ ਨੂੰ ਆਪਣੇ ਸਾਬਕਾ ਸਾਥੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਵੱਖਵਾਦੀਆਂ ਦੇ ਸਮਰਥਕ ਸਨ। ਕੁਮਾਰ ਨੇ ਕਿਹਾ ਕਿ ਕੇਜਰੀਵਾਲ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਆਜ਼ਾਦ ਰਾਸ਼ਟਰ ਖਾਲਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ।

ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੂੰ ਵੱਖਵਾਦੀਆਂ ਦੀ ਮਦਦ ਲੈਣ ਵਿੱਚ ਵੀ ਕੋਈ ਪਰਹੇਜ਼ ਨਹੀਂ ਹੈ। ਪੰਜਾਬ ਵਿੱਚ ਕੋਈ ਰਾਜ ਨਹੀਂ ਹੈ। ਪੰਜਾਬ ਇੱਕ ਭਾਵਨਾ ਹੈ। ਪੂਰੀ ਦੁਨੀਆ ਵਿੱਚ ਪੰਜਾਬੀਅਤ ਇੱਕ ਭਾਵਨਾ ਹੈ। ਅਜਿਹੇ ਵਿੱਚ ਇੱਕ ਅਜਿਹਾ ਆਦਮੀ ਜਿਸ ਨੂੰ ਇੱਕ ਸਮੇਂ ਮੈਂ ਇਹ ਤੱਕ ਕਿਹਾ ਸੀ ਕਿ ਵੱਖਵਾਦੀਆਂ ਦਾ ਸਾਥ ਨਾ ਲਓ, ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ-ਨਹੀਂ ਹੋ ਜਾਏਗਾ।

Exit mobile version