ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਆਪਣੀ ਫਿਟਨੈੱਸ ਅਤੇ ਡਾਂਸ ਮੂਵਜ਼ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਗਾਇਕੀ ਦੇ ਹੁਨਰ ਤੋਂ ਵੀ ਜਾਣੂ ਕਰਵਾਇਆ ਹੈ। ਹੁਣ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਰੋਮਾਂਟਿਕ ਗੀਤ ਲੈ ਕੇ ਆਉਣ ਵਾਲੇ ਹਨ। ਇਸ ਆਉਣ ਵਾਲੇ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ, ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਟਾਈਗਰ ਸ਼ਰਾਫ ਦਾ ਪਰਛਾਵਾਂ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਪਿੱਛੇ ਕਈ ਲਾਈਟਾਂ ਦਿਖਾਈ ਦੇ ਰਹੀਆਂ ਹਨ।
ਇਸ ਦੇ ਨਾਲ ਹੀ ਵੀਡੀਓ ਦੇ ਅੰਤ ‘ਚ ਅਦਾਕਾਰ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਯਕੀਨਨ ਹੀ ਸਭ ਤੋਂ ਚੁਣੌਤੀਪੂਰਨ ਚੀਜ਼ਾਂ ‘ਚੋਂ ਇਕ ਜੋ ਮੈਂ ਕਰਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਇੱਕ ਸ਼ਬਦ ਨਹੀਂ ਕਹਿ ਸਕਦਾ ਪਰ ਮੈਂ ਆਪਣਾ ਪਹਿਲਾ ਪੰਜਾਬੀ/ਅੰਗਰੇਜ਼ੀ ਸਿੰਗਲ ਪੂਰੀ ਗਲ ਬਾਤ ਗਾਉਣ ਦੀ ਕੋਸ਼ਿਸ਼ ਕੀਤੀ ਹੈ।’ ਇਸ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ ਟਾਈਗਰ ਨੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੇਮਿਕਾ ਦਿਸ਼ਾ ਪਟਾਨੀ, ਮਾਂ ਆਇਸ਼ਾ ਸ਼ਰਾਫ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਿਸ਼ਾ ਪਟਾਨੀ ਨੇ ਲਿਖਿਆ ‘ਵਾਓ’। ਤੁਹਾਨੂੰ ਦੱਸ ਦੇਈਏ ਕਿ ਟਾਈਗਰ ਦਾ ਮਿਊਜ਼ਿਕ ਵੀਡੀਓ ‘ਅਨਬਿਲੀਵੇਬਲ’ ਸਾਲ 2020 ਵਿੱਚ ਆਇਆ ਸੀ। ਹੁਣ ਉਨ੍ਹਾਂ ਦੇ ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੂਜੇ ਪਾਸੇ ਜੇਕਰ ਟਾਈਗਰ ਸ਼ਰਾਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਹੀਰੋਪੰਤੀ 2’ ‘ਚ ਅਦਾਕਾਰਾ ਤਾਰਾ ਸੁਤਾਰੀਆ ਅਤੇ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਉਣਗੇ। ਇਸ ਫਿਲਮ ‘ਚ ਅਭਿਨੇਤਾ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ।