Site icon SMZ NEWS

ਜੰਮੂ-ਕਸ਼ਮੀਰ : ਸ਼ੋਪੀਆਂ ‘ਚ ਮੁਠਭੇੜ ਦੌਰਾਨ ਫੌਜ ਦੇ 2 ਜਵਾਨ ਸ਼ਹੀਦ, ਇੱਕ ਅੱਤਵਾਦੀ ਵੀ ਢੇਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨਾਲ ਮੁਠਭੇੜ ‘ਚ ਦੋ ਜਵਾਨ ਸ਼ਹੀਦ ਹੋ ਜਾਣ ਦੀ ਖਬਰ ਹੈ। ਦੂਜੇ ਪਾਸੇ ਮੁਠਭੇੜ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

two army personal

ਮਿਲੀ ਜਾਣਕਾਰੀ ਮੁਤਾਬਕ ਇਸ ਮੁਠਭੇੜ ‘ਚ ਸਿਪਾਹੀ ਸੰਤੋਸ਼ ਯਾਦਵ (1ਆਰਆਰ ਬਟਾਲੀਅਨ) ਤੇ ਚਵਨ ਰੋਨਿਤ ਤਾਨਾਜੀ (1 ਆਰਆਰ ਬਟਾਲੀਅਨ) ਗੋਲੀ ਲੱਗਮ ਨਾਲ ਸ਼ਹੀਦ ਹੋ ਗਏ। ਸ਼ਹੀਦ ਹੋਏ ਦੋਵੇਂ ਜਵਾਨ 1 ਆਰਆਰ (ਰਾਸ਼ਟਰੀ ਰਾਈਫਲ) ਤੋਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਸ਼ੋਪੀਆਂ ਵਿੱਚ ਜੈਨਾਪੁਰਾ ਇਲਾਕੇ ਦੇ ਚੇਰਮਾਰਗ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਤੇ ਉਥੇ ਸਰਚ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਜਦੋਂ ਸੁਰੱਖਿਆ ਬਲ ਇਲਾਕੇ ਵਿੱਚ ਸਰਚ ਮੁਹਿੰਮ ਚਲਾ ਰਹੇ ਸਨ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਪਿੱਛੋਂ ਮੁਠਭੇੜ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ।

Exit mobile version