Indian PoliticsNationNewsWorld

ਖੇਡ ਜਗਤ ਲਈ ਵੱਡੀ ਖ਼ਬਰ, 40 ਸਾਲਾਂ ਮਗਰੋਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕਰੇਗਾ ਭਾਰਤ

ਭਾਰਤੀ ਖੇਡ ਜਗਤ ਵਿੱਚ ਲਈ ਵੱਡੀ ਖਬਰ ਹੈ। ਭਾਰਤ 40 ਸਾਲਾਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਸੈਸ਼ਨ 2023 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਚੀਨ ਦੇ ਬੀਜਿੰਗ ਵਿੱਚ ਚੱਲ ਰਹੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ 139ਵੇਂ ਸੈਸ਼ਨ ਵਿੱਚ ਸ਼ਨੀਵਾਰ ਨੂੰ 40 ਸਾਲ ਬਾਅਦ ਇਸ ਦੀ ਮੇਜ਼ਬਾਨੀ ਲਈ ਬੋਲੀ ਜਿੱਤ ਲਈ ਹੈ।

ਇਹ ਭਾਰਤ ਲਈ ਇੱਕ ਇਤਿਹਾਸਕ ਪਲ ਹੈ। ਭਾਤਰ ਦੇ ਪਹਿਲੇ ਨਿੱਜੀ ਓਲੰਪਿਕ ਗੋਲਡ ਮੈਡਲਿਸਟ ਅਭਿਨਵ ਬਿੰਦਰਾ, ਆਈ.ਓ.ਸੀ. ਮੈਂਬਰ ਨੀਤਾ ਅੰਬਾਨੀ, ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ, ਨੌਜਵਾਨ ਮਾਮਲਿਆਂ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 139ਵੇਂ ਸੈਸ਼ਨ ਵਿੱਚ ਆਈ.ਓ.ਸੀ. ਮੈਂਬਰ ਨੂੰ ਪ੍ਰੈਜ਼ੇਂਟੇਸ਼ਨ ਦਿੱਤੀ।

ਭਾਰਤ ਵਿੱਚ ਦੂਜੀ ਵਾਰ ਆਈ.ਓ.ਸੀ. ਸੈਸ਼ਨ ਹੋਵੇਗਾ। ਇਸ ਤੋਂ ਪਹਿਲਾਂ 1983 ਵਿੱਚ ਨਵੀਂ ਦਿੱਲੀ ਵਿੱਚ ਸੈਸ਼ਨ ਦਾ ਆਯੋਜਨ ਹੋਇਆ ਸੀ ਤੇ ਇਸ ਪਿੱਛੋਂ ਦੇਸ਼ ਨੂੰ 4 ਦਹਾਕਿਆਂ ਦੀ ਲੰਮੀ ਉਡੀਕ ਕਰਨੀ ਪਈ। ਅਗਸਤ 2019 ਵਿੱਚ ਆਈ.ਓ.ਸੀ. ਦੀ ਕਮੇਟੀ ਜਿਓ ਵਰਲਡ ਸੈਂਟਰ ਨੂੰ ਦੇਖਣ ਆਈ ਸੀ ਤੇ ਕਾਫੀ ਪ੍ਰਭਾਵਿਤ ਹੋਈ ਸੀ। ਇਸ ਦੇ ਅਗਲੇ ਸਾਲ 4 ਮਾਰਚ 2020 ਨੂੰ ਤੈਅ ਹੋ ਗਿਆ ਸੀ ਕਿ ਜੇ ਭਾਰਤ ਨੂੰ 2023 ਦੀ ਮੇਜਬਾਨੀ ਮਿਲਦੀ ਹੈ ਤਾਂ ਉਸ ਦਾ ਆਯੋਜਨ ਮੁੰਬਈ ਵਿੱਚ ਹੋਵੇਗਾ।

Comment here

Verified by MonsterInsights