ਸੰਤ ਰਵਿਦਾਸ ਜੀ ਦੀ 645ਵੀਂ ਜਯੰਤੀ ਦੇ ਮੌਕੇ PM ਮੋਦੀ ਦਿੱਲੀ ਦੇ ਕਰੋਲਬਾਗ ਸਥਿਤ ਰਵਿਦਾਸ ਵਿਸ਼ਰਾਮ ਧਾਮ ਪਹੁੰਚੇ । ਇੱਥੇ ਉਨ੍ਹਾਂ ਨੇ ਪਹਿਲਾਂ ਸੰਤ ਰਵਿਦਾਸ ਜੀ ਦੇ ਦਰਸ਼ਨ ਕੀਤੇ ਤੇ ਬਾਅਦ ਵਿੱਚ ਉੱਥੋਂ ਦੇ ਪੁਜਾਰੀਆਂ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਦੌਰਾਨ ਪੁਜਾਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਬਹੁਤ ਚਿੰਤਤ ਹੈ । ਜਿਸ ਤੋਂ ਬਾਅਦ ਪੀਐਮ ਮੋਦੀ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਸਬੰਧੀ ਪੁਜਾਰੀ ਨੇ ਦੱਸਿਆ ਕਿ ਕਿ ਮੰਦਿਰ ਵਿੱਚ ਆਰਤੀ ਕਰਨ ਤੋਂ ਬਾਅਦ ਪੀਐੱਮ ਮੋਦੀ ਮੈਨੂੰ ਮਿਲਣ ਆਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਜਿਸਦੇ ਜਵਾਬ ਵਿੱਚ ਪੁਜਾਰੀ ਨੇ ਕਿਹਾ ਕਿ ਉਹ ਸ਼ਰਾਵਸਤੀ ਦੇ ਰਹਿਣ ਵਾਲੇ ਹਨ । ਇਸ ਤੋਂ ਬਾਅਦ ਪੀਐਮ ਨੇ ਪੁਜਾਰੀ ਦੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਪੁੱਛਿਆ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸਰਕਾਰੀ ਸਕੂਲ ਵਿੱਚ ਦਾਖ਼ਲੇ ਨੂੰ ਲੈ ਕੇ ਬਹੁਤ ਚਿੰਤਤ ਹਨ।
ਇਹ ਵੀ ਪੜ੍ਹੋ: CM ਚੰਨੀ ‘ਤੇ PM ਮੋਦੀ ਦਾ ਵਾਰ, ਕਿਹਾ- ‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’
ਉਨ੍ਹਾਂ ਦੱਸਿਆ ਕਿ ਉਹ ਦੋ ਵਾਰ ਸ਼ਰਾਵਸਤੀ ਦੇ ਸੰਸਦ ਮੈਂਬਰ ਕੋਲ ਗਏ, ਪਰ ਦਾਖ਼ਲਾ ਨਹੀਂ ਹੋ ਸਕਿਆ। ਇਹ ਸੁਣ ਕੇ ਪੀਐਮ ਨੇ ਦਿੱਲੀ ਬੀਜੇਪੀ ਪ੍ਰਧਾਨ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੀਐਮ ਮੋਦੀ ਦੇ ਇਸ ਨਿਰਦੇਸ਼ ਤੋਂ ਬਾਅਦ ਪੁਜਾਰੀ ਭਾਵੁਕ ਹੋ ਗਏ।
ਦੱਸ ਦੇਈਏ ਕਿ ਸੰਤ ਰਵਿਦਾਸ ਧਾਮ ਵਿਖੇ ਪੂਜਾ ਅਰਚਨਾ ਕਰਨ ਤੋਂ ਬਾਅਦ ਪੀਐਮ ਮੋਦੀ ਨੇ ਮੰਦਿਰ ਵਿੱਚ ਸੰਗਤਾਂ ਨਾਲ ਭਜਨ ਵੀ ਗਾਏ । ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕਰ ਕੇ ਇਸ ਪਲ ਨੂੰ ਬੇਹੱਦ ਖਾਸ ਦੱਸਿਆ।