Site icon SMZ NEWS

‘ਲੰਬੀ ਹਲਕੇ ਦੇ ਲੋਕਾਂ ਲਈ ਆਖਰੀ ਸਾਹ ਤੱਕ ਸੇਵਾ ਕਰਦੇ ਹੋਏ ਬਿਤਾਵਾਂਗਾ’- ਪ੍ਰਕਾਸ਼ ਸਿੰਘ ਬਾਦਲ

ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਦਿੱਗਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਿਰ ਫਿਰ ਚੋਣ ਮੈਦਾਨ ਵਿਚ ਹਨ। ਸਾ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਹਨ ਅਤੇ ਕਾਂਗਰਸ ਦੀ ਸਰਕਾਰ ਨੇ ਕਿਸੇ ਵੀ ਪਿੰਡ ਦੀ ਸਾਰ ਨਹੀਂ ਲਈ। ਉਨ੍ਹਾਂ ਕਾਂਗਰਸ ਸਰਕਾਰ ‘ਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ੍ਹ ਝੂਠੀ ਸਹੁੰ ਖਾਧੀ ਅਤੇ ਕੋਈ ਕੰਮ ਨਹੀਂ ਕੀਤਾ, ਆਖਰੀ ਸਮੇਂ ਪਾਰਟੀ ਨੇ ਉਨ੍ਹਾਂ ਨੂੰ ਉਤਾਰ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾ ਦਿੱਤਾ। ਹੁਣ ਉਸ ਦੇ ਨਾਮ ‘ਤੇ ਗੁਮਰਾਹ ਕਰ ਰਹੇ ਹਨ।

I will spend my last breath

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਲੰਬੀ ਦੇ ਲੋਕਾਂ ਨਾਲ ਬਿਤਾਈ ਹੈ ਅਤੇ ਮੈਂ ਆਖ਼ਰੀ ਸਾਹ ਤੱਕ ਦਾ ਸਮਾਂ ਇਨ੍ਹਾਂ ਲੋਕਾਂ ਦੀ ਸੇਵਾ ਕਰਦੇ ਹੋਏ ਬਿਤਾਵਾਂਗਾ। ਉੱਥੇ ਹੀ, ਇਸ ਦੌਰਾਨ ਸਾ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਸਾ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਮੇਰੇ ਤੋਂ ਵੀ ਵੱਧ ਮਿਹਨਤ ਕੀਤੀ ਹੈ। ਸਾ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ 20 ਤਰੀਕ ਨੂੰ ਜੋ ਵੋਟਾਂ ਪੈਣੀਆਂ ਹਨ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਨਵੀ ਸਰਕਾਰ ਬਣਨੀ ਹੈ ਤੇ ਉਸ ਨੇ ਪੰਜ ਸਾਲ ਤੁਹਾਡੀ ਸੇਵਾ ਕਰਨੀ ਹੈ। ਉਨ੍ਹਾਂ ਕਿਹਾ ਇਹ ਤੁਹਾਡਾ ਫੈਸਲਾ ਬਹੁਤ ਅਹਿਮ ਹੈ। ਜੇ ਸਹੀ ਤਰੀਕੇ ਨਾਲ ਫੈਸਲਾ ਹੋ ਜਾਵੇ ਉਸ ਦਾ ਫਾਇਦਾ ਹੁੰਦਾ ਹੈ। ਜੇ ਗਲਤ ਫੈਸਲਾ ਹੋ ਜਾਵੇ ਤਾਂ ਉਸ ਦਾ ਨੁਕਸਾਨ ਹੁੰਦਾ ਹੈ।

Exit mobile version