ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਦੇ ਲਾਈਵ ਸ਼ੋਅ ਦੌਰਾਨ ਉਸ ‘ਤੇ ਹੋਏ ਹਮਲੇ ਦੀ ਵੀਡੀਓ ਖੂਬ ਵਾਇਰਲ ਹੋਈ। ਇਸ ਵੀਡੀਓ ‘ਚ ਗੁਰ ਚਾਹਲ ਨੂੰ ਸਿੰਗਰ ‘ਤੇ ਹਮਲਾ ਕਰਦੇ ਸਾਫ ਵੇਖਿਆ ਗਿਆ। ਇਸ ਦਾ ਕਾਰਨ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਦੇ ਨਾਲ ਹੀ ਗੁਰ ਚਾਹਲ ਦੀ ਨਵੀਂ ਵੀਡੀਓ ਜ਼ਰੂਰ ਵਾਈਰਲ ਹੋ ਰਹੀ ਹੈ ਜਿਸ ‘ਚ ਉਹ ਇਸ ਘਟਨਾ ਦੀ ਮੁਆਫੀ ਮੰਗ ਰਿਹਾ ਹੈ।
ਗੁਰ ਚਹਿਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ ਰਾਹੀਂ ਪ੍ਰੇਮ ਢਿੱਲੋਂ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗੀ ਹੈ। ਗੁਰ ਚਾਹਲ ਨੇ ਕਬੂਲ ਕੀਤਾ ਕਿ ਘਟਨਾ ਵਾਲੀ ਰਾਤ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਪ੍ਰੇਮ ਪ੍ਰਤੀ ਕੋਈ ਅਜਿਹੀ ਭਾਵਨਾ ਨਹੀਂ ਸੀ। ਉਸ ਨੇ ਪ੍ਰੇਮ ਢਿੱਲੋਂ ਤੋਂ ਮੁਆਫੀ ਵੀ ਮੰਗੀ ਤੇ ਉਸ ਨੂੰ ਆਪਣਾ ਵੱਡਾ ਭਰਾ ਵੀ ਕਿਹਾ ਹੈ। ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲ ਰਹੀਆਂ ਸੀ ਕਿ ਪ੍ਰੇਮ ਢਿੱਲੋਂ ਸ਼ੋਅ ‘ਤੇ ਪਹੁੰਚਣ ‘ਤੇ ਸੁਲਤਾਨ ਤੇ ਗੁਰ ਨੂੰ ਨਹੀਂ ਮਿਲਿਆ ਸੀ, ਜਿਸ ਨਾਲ ਗੁਰ ਚਹਿਲ ਗੁੱਸੇ ਹੋ ਗਿਆ ਪਰ ਹੁਣ ਗੁਰ ਚਹਿਲ ਨੇ ਸਾਰੀਆਂ ਅਫਵਾਹਾਂ ‘ਤੇ ਬ੍ਰੇਕ ਲਗਾ ਦਿੱਤੀ ਹੈ।
ਦੱਸ ਦਈਏ ਕਿ ਹਮਲੇ ਦੀ ਵੀਡੀਓ ਪੰਜਾਬ ਦੇ ਬਲਾਚੌਰ ਪਿੰਡ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋਈਆਂ। ਗੁਰ ਚਹਿਲ ਨੂੰ ਖੂਨ ਨਾਲ ਲਥਪਥ ਚਿਹਰੇ ਨਾਲ ਸ਼ੋਅ ਤੋਂ ਬਾਹਰ ਜਾਂਦੇ ਵੀ ਦੇਖਿਆ ਗਿਆ। ਦਰਸ਼ਕ ਇਹ ਜਾਣਨ ਲਈ ਉਤਸੁਕ ਸੀ ਕਿ ਗੁਰ ਚਾਹਲ ਨੇ ਭਾਰੀ ਭੀੜ ਦੇ ਸਾਹਮਣੇ ਪ੍ਰੇਮ ਢਿੱਲੋਂ ‘ਤੇ ਹਮਲਾ ਕਿਉਂ ਕੀਤਾ।