ਮੁੰਬਈ ਦੀ ਗਲੇਨਮਾਰਕ ਕੰਪਨੀ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨੇਜ਼ਲ ਸਪਰੇਅ ਲਾਂਚ ਕੀਤੀ ਹੈ। ਇਸ ਨੂੰ ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਨਾਈਟ੍ਰਿਕ ਆਕਸਾਈਡ ਵਾਲੀ ਇਸ ਦਵਾਈ ਦਾ ਨਾਂ ਫੇਬੀਸਪ੍ਰੇ ਹੈ। ਇਸਦੀ ਵਰਤੋਂ ਤੋਂ 24 ਘੰਟਿਆਂ ਵਿੱਚ ਵਾਇਰਲ ਲੋਡ ਵਿੱਚ 94 ਫ਼ੀਸਦ ਕਮੀ ਅਤੇ 48 ਘੰਟਿਆਂ ਵਿੱਚ 99 ਫ਼ੀਸਦ ਦੀ ਕਮੀ ਸਾਹਮਣੇ ਆਈ ਹੈ।
ਭਾਰਤ ਵਿੱਚ ਫੇਜ਼ 3 ਟੈਸਟ ਪੂਰਾ ਕੀਤਾ ਗਿਆ ਹੈ। DCGI ਨੇ ਇਸਦੀ ਐਮਰਜੈਂਸੀ ਵਰਤੋਂ ਨਾਲ ਗਲੇਨਮਾਰਕ ਦੇ ਪ੍ਰੋਡਕਸ਼ਨ ਅਤੇ ਮਾਰਕੀਟਿੰਗ ਦੀ ਇਜਾਜ਼ਤ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜਦੋਂ ਨਾਈਟ੍ਰਿਕ ਆਕਸਾਈਡ ਨੱਕ ‘ਚ ਛਿੜਕਿਆ ਜਾਂਦਾ ਹੈ। ਇਹ ਵਾਇਰਸ ਨੂੰ ਫੇਫੜਿਆਂ ਵਿੱਚ ਫੈਲਣ ਤੋਂ ਰੋਕਦਾ ਹੈ। NONS ਨੇ 2 ਮਿੰਟਾਂ ਦੇ ਅੰਦਰ ਅਲਫ਼ਾ, ਬੀਟਾ, ਗਾਮਾ, ਡੈਲਟਾ ਅਤੇ ਐਪਸਿਲੋਨ ਵੇਰੀਐਂਟਸ ਨਾਲ ਸਾਰਸ-ਕੋਵ-2 ਵਾਇਰਸ ਨੂੰ 99.9 ਫ਼ੀਸਦ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਹੈ।
ਭਾਰਤ ਤੋਂ ਇਲਾਵਾ ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਤਾਈਵਾਨ, ਨੇਪਾਲ, ਬਰੂਨੇਈ, ਕੰਬੋਡੀਆ, ਲਾਓਸ, ਮਿਆਂਮਾਰ, ਸ੍ਰੀਲੰਕਾ, ਵੀਅਤਨਾਮ ਵਿੱਚ ਵੀ ਫੈਬੀਸਪ੍ਰੇ ਦੀ ਸਪਲਾਈ ਕੀਤੀ ਜਾ ਰਹੀ ਹੈ। ਗਲੇਨਮਾਰਕ ਦੇ ਮੁੱਖ ਵਪਾਰਕ ਅਧਿਕਾਰੀ ਰੌਬਰਟ ਕ੍ਰੋਕਰਟ ਨੇ ਕਿਹਾ ਕਿ ਦੇਸ਼ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੋਣ ਦੇ ਨਾਤੇ, ਇਹ ਮਹੱਤਵਪੂਰਨ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਦਾ ਅਨਿੱਖੜਵਾਂ ਅੰਗ ਬਣੇ ਰਹੀਏ। ਸਾਨੂੰ ਭਰੋਸਾ ਹੈ ਕਿ ਇਹ ਸਪਰੇਅ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਜਲਦੀ ਰਾਹਤ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੋਵੇਗੀ।
Comment here