ਅੱਜ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਪੰਜਗਰਾਈਆਂ ‘ਤੇ ਡਰੋਨ ਨਜ਼ਰ ਆਉਣ ਪਿੱਛੋਂ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਕੁਝ ਸਮੇਂ ਬਾਅਦ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਇਸ ਪਿੱਛੋਂ ਬੀ.ਐੱਸ.ਐੱਫ. ਅਤੇ ਐੱਸ.ਟੀ.ਐੱਫ. ਨੂੰ ਦੋ ਧਮਾਕੇਦਾਰ ਸਮੱਗਰੀ ਦੇ ਡੱਬੇ ਮਿਲੇ ਸਨ, ਜਿਨ੍ਹਾਂ ਨੂੰ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸੇ ਸੁੱਟਿਆ ਗਿਆ ਸੀ। ਇਸ ਸਮੱਗਰੀ ਨੂੰ ਬੰਬ ਵਿਰੋਧੀ ਦਸਤੇ ਰਾਹੀਂ ਤਬਾਹ ਕਰ ਦਿੱਤਾ ਗਿਆ ਹੈ।