ਕੈਨੇਡਾ ਵਿੱਚ ਕੋਵਿਡ ਵੈਕਸੀਨ ਨੂੰ ਲੈ ਕੇ ਰਾਜਧਾਨੀ ਓਟਾਵਾ ਅਤੇ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਟਰੱਕ ਡਰਾਈਵਰਾਂ ਦੇ ਵਿਰੋਧ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਜਾਂ ਉਥੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਨਾਗਰਿਕਾਂ ਨੂੰ ਅਲਰਟ ਕੀਤਾ ਹੈ।
ਅਜਿਹੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕੈਨੇਡਾ ਵਿੱਚ ਰਹਿ ਰਹੇ ਜਾਂ ਉਥੇ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਲਰਟ ਰਹਿਣ ਤੇ ਭਾਰਤੀਆਂ ਨੂੰ ਉਹਨਾਂ ਇਲਾਕਿਆਂ ਜਿਵੇਂਕਿ ਡਾਊਨਟਾਊਨ, ਓਟਾਵਾ ਤੋਂ ਬਚਣ ਲਈ ਕਿਹਾ ਹੈ ਜਿੱਥੇ ਵੱਡੇ ਪ੍ਰਦਰਸ਼ਨ ਅਤੇ ਵੱਡੇ ਇਕੱਠ ਹੋ ਰਹੇ ਹਨ, ਵਿੱਚ ਜਾਣ ਤੋਂ ਬਚਣ।
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੇ ਇਸ ਵਿਰੋਧ ਕਰਕੇ ਟ੍ਰੈਫਿਕ, ਜਨਤਕ ਆਵਾਜਾਈ ਅਤੇ ਖਾਣ-ਪੀਣ ਸਣੇ ਸਾਰੀਆਂ ਜ਼ਰੂਰੀ ਵਸਤੂਆਂ ਦੀ ਕਮੀ ਵਰਗੀਆਂ ਮੁਸ਼ਕਲਾਂ ਆ ਰਹੀਆਂ ਹਨ। ਟ੍ਰੈਫਿਕ ਅਤੇ ਸੇਵਾਵਾਂ ‘ਤੇ ਪ੍ਰਭਾਵ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਹੋਰ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਵਿੱਚ ਸਥਾਨਕ ਅਧਿਕਾਰੀ ਵੀ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਕਰਫਿਊ ਜਾਂ ਹੋਰ ਪਾਬੰਦੀਆਂ ਲਗਾ ਸਕਦੇ ਹਨ।
ਹਾਈ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਅਧਿਕਾਰੀਆਂ ਦੀਆਂ ਕਰਫਿਊ ਸਣੇ ਹੋਰ ਹਦਾਇਤਾਂ ਦੀ ਪਾਲਣਾ ਕਰੋ ਅਤੇ ਚੱਲ ਰਹੇ ਪ੍ਰਦਰਸ਼ਨਾਂ ਅਤੇ ਵਧ ਰਹੇ ਹਾਲਾਤਾਂ ਬਾਰੇ ਸਥਾਨਕ ਮੀਡੀਆ ਰਾਹੀਂ ਨਜ਼ਰ ਰਖੇ ਰਹੋ।
ਗੁੱਸੇ ਵਿੱਚ ਆਏ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਮੰਗਲਵਾਰ ਨੂੰ ਕੋਵਿਡ ਵੈਕਸੀਨ ਦੇ ਹੁਕਮ ਤੇ ਹੋਰ ਪਾਬੰਦੀਆਂ ਦਾ ਵਿਰੋਧ ਕਰਨ ਲਈ ਸੰਯੁਕਤ ਰਾਜ ਦੇ ਨਾਲ ਸਭ ਤੋਂ ਰੁਝੇਵਿਆਂ ਭਰੀ ਕ੍ਰਾਸਿੰਗ ਨੂੰ ਰੋਕ ਦਿੱਤਾ। ਕੈਨੇਡਾ ਆਪਣਾ 75 ਫੀਸਦੀ ਕਾਰਗੋ ਬਰਾਮਦ ਅਮਰੀਕਾ ਨੂੰ ਭੇਜਦਾ ਹੈ ਅਤੇ ਇਸ ਵਿੱਚ ਟਰੱਕਾਂ ਦੀ ਅਹਿਮ ਭੂਮਿਕਾ ਹੈ।