Site icon SMZ NEWS

BJP ਗਠਜੋੜ ਦੇ ਹੱਕ PM ਮੋਦੀ ਦੀ ਪੰਜਾਬ ‘ਚ ਕੱਲ੍ਹ ਪਹਿਲੀ ਰੈਲੀ, ਕਰ ਸਕਦੇ ਨੇ ਵੱਡੇ ਐਲਾਨ

20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਲ ਰਹੇ ਹਨ। ਪੀ.ਐੱਮ. ਮੋਦੀ ਕੱਲ੍ਹ ਪੰਜਾਬ ਵਿੱਚ ਆਪਣੀ ਪਹਿਲੀ ਚੋਣ ਰੈਲੀ ਕਰਨਗੇ। ਪੀ.ਐੱਮ. ਮੋਦੀ ਵਰਚੂਅਲ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।

BJP alliance rights PM

ਇਸ ਦੌਰਾਨ ਉਹ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਸੀ।

ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਅਜੇ ਤੱਕ ਪੰਜਾਬ ਵਿੱਚ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਹੈ। ਬੀਜੇਪੀ ਲੀਡਰਸ਼ਿਪ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 5 ਫ਼ਰਵਰੀ ਨੂੰ ਫ਼ਿਰੋਜ਼ਪੁਰ ਵਿੱਚ ਰੈਲੀ ਕਰਨ ਪਹੁੰਚੇ ਸਨ, ਪਰ ਰੈਲੀ ਨਾ ਹੋ ਸਕਣ ਕਰਕੇ ਪੰਜਾਬ ਭਾਜਪਾ ਨੂੰ ਨਿਰਾਸ਼ ਹੋਣਾ ਪਿਆ ਸੀ। ਇਸ ਪਿੱਛੋਂ ਇਹ ਵੀ ਚਰਚਾ ਸੀ ਕਿ ਪੀ.ਐੱਮ. ਮੋਦੀ ਪੰਜਾਬ ਚੋਣਾਂ ਵਿੱਚ ਹੁਣ ਪ੍ਰਚਾਰ ਨਹੀਂ ਕਰਨਗੇ।

Exit mobile version