Site icon SMZ NEWS

ਕਈ ਲੋਕ ਨਹੀਂ ਜਾਣਦੇ ਹੋਣੇ ਲਤਾ ਮੰਗੇਸ਼ਕਰ ਨੇ ਗਾਏ ਸੀ ਆਹ ਪੰਜਾਬੀ ਗਾਣੇ..?

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੇ ਕੋਰੋਨਾ ਤੇ ਨਿਮੋਨੀਆ ਦੋਹਾਂ ਨਾਲ 29 ਦਿਨਾਂ ਤੱਕ ਜੰਗ ਲੜੀ ਸੀ।ਲੰਬੇ ਸਮੇਂ ਤੋਂ ਲਤਾ ਜੀ ਦਾ ਇਲਾਜ ਕਰ ਰਹੇ ਡਾ. ਪ੍ਰਤੀਤ ਸਮਧਾਨੀ ਦੀ ਨਿਗਰਾਨੀ ਵਿੱਚ ਹੀ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਵੀ ਦੇਖਿਆ ਜਾ ਰਿਹਾ ਸੀ।

lata mangeshkar punjabi songs

ਪ੍ਰਸਿੱਧ ਅਤੇ ਪ੍ਰਸ਼ੰਸਕਾਂ ਦੀ ਪਸੰਦੀਦਾ ਗਾਇਕਾ ਲਤਾ ਮੰਗੇਸ਼ਕਰ ਜੋ ਕਿ ‘ਕੁਈਨ ਆਫ਼ ਮੈਲੋਡੀ’ ਅਤੇ ‘ਨਾਈਟਿੰਗੇਲ ਆਫ਼ ਇੰਡੀਆ’ ਵਜੋਂ ਜਾਣੇ ਜਾਂਦੇ ਸੀ, ਫਰਵਰੀ, 2022 ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ। ਗਾਇਕਾ ਨੇ ਸ਼੍ਰੀਦੇਵੀ, ਨਰਗਿਸ, ਵਹੀਦਾ ਰਹਿਮਾਨ, ਕਾਜੋਲ, ਪ੍ਰੀਤੀ ਜ਼ਿੰਟਾ ਤੇ ਕਈ ਹੋਰ ਮਸ਼ਹੂਰ ਮਹਿਲਾ ਸੁਪਰਸਟਾਰਾਂ ਨੂੰ ਆਪਣੀ ਆਵਾਜ਼ ਦਿੱਤੀ ਸੀ।

lata mangeshkar punjabi songs

ਹਾਲਾਂਕਿ, ਉਨ੍ਹਾਂ ਨੇ 36 ਭਾਸ਼ਾਵਾਂ ਵਿੱਚ 50 ਹਜ਼ਾਰ ਗੀਤ ਗਾਏ ਅਤੇ 1000 ਤੋਂ ਵੱਧ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ , ਪਰ ਅਜੇ ਵੀ ਬਹੁਤ ਸਾਰੇ ਟਰੈਕ ਹਨ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਸੀ ਕਿ ਲਤਾ ਮੰਗੇਸ਼ਕਰ ਦੀ ਆਵਾਜ਼ ਸੀ ਅਤੇ ਕੁਝ ਪੰਜਾਬੀ ਭਾਸ਼ਾ ਵਿੱਚ ਸਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਲਤਾ ਜੀ ਨੇ ਕੁਝ ਪੰਜਾਬੀ ਗੀਤ ਵੀ ਗਾਏ ਹਨ। ਜਿਵੇਂ ‘ਪਿਆਰ ਦੇ ਭੁਲੇਖੇ’, ‘ਸਾਡੇ ਪਿੰਡ ਵਿੱਚ’, ‘ਹੀਰ’, ‘ਮੱਥੇ ਉੱਤੇ ਟਿਕਾ ਲਾਕੇ’ ਆਦਿ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਪੰਜਾਬ ਦੇ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

Exit mobile version