Site icon SMZ NEWS

ਸਾਬਕਾ CM ਫੜਨਵੀਸ ਦੀ ਪਤਨੀ ਦਾ ਬਿਆਨ, ‘ਮੁੰਬਈ ਚ 3 ਫ਼ੀਸਦੀ ਤਲਾਕ ਟ੍ਰੈਫਿਕ ਜਾਮ ਕਾਰਨ ਹੋ ਰਹੇ’

ਭਾਜਪਾ ਨੇਤਾ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦਾ ਅਜੀਬੋ-ਗਰੀਬ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੁੰਬਈ ਵਿਚ ਗੱਡੇ ਤੇ ਟ੍ਰੈਫਿਕ ਕਾਫੀ ਵੱਡੇ ਮੁੱਦੇ ਹਨ। ਸ਼ਹਿਰ ਵਿਚ 3 ਫੀਸਦੀ ਤਲਾਕ ਟ੍ਰੈਫਿਕ ਜਾਮ ਨਾਲ ਹੁੰਦੇ ਹਨ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ। ਉਨ੍ਹਾਂ ਦਾ ਜ਼ਿਆਦਾ ਸਮਾਂ ਜਾਮ ਵਿਚ ਹੀ ਬਰਬਾਦ ਹੋ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਆਮ ਨਾਗਰਿਕ ਵਜੋਂ ਕਹਿ ਰਹੀ ਹਾਂ। ਇੱਕ ਵਾਰ ਜਦੋਂ ਮੈਂ ਬਾਹਰ ਜਾਂਦੀ ਹਾਂ ਤਾਂ ਮੈਨੂੰ ਗੱਡਿਆਂ, ਆਵਾਜਾਈ ਸਣੇ ਕਈ ਮੁੱਦੇ ਦਿਖਾਈ ਦਿੰਦੇ ਹਨ। ਟ੍ਰੈਫਿਕ ਕਾਰਨ ਲੋਕ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ ਅਤੇ ਮੁੰਬਈ ਵਿਚ 3 ਫੀਸਦੀ ਤਲਾਕ ਇਸੇ ਵਜ੍ਹਾ ਨਾਲ ਹੋ ਰਹੇ ਹਨ।ਅੰਮ੍ਰਿਤਾ ਫੜਨਵੀਸ ਦੇ ਦੋਸ਼ਾਂ ‘ਤੇ ਮੁੰਬਈ ਦੀ ਮੇਅਰ ਪੇਡਨੇਕਰ ਨੇ ਪਲਟਵਾਰ ਕੀਤਾ ਹੈ। ਮੇਅਰ ਨੇ ਕਿਹਾ ਕਿ ਸਾਨੂੰ ਕਦੇ ਸ਼ਿਕਾਇਤ ਨਹੀਂ ਮਿਲੀ ਕਿ ਮੁੰਬਈ ਦੀਆਂ ਸੜਕਾਂ ਖਰਾਬ ਹਨ ਪਰ ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ, ਸੜਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਟ੍ਰੈਫਿਕ ਜਾਮ ਹੋਣ ਕਾਰਨ ਲੋਕ ਤਲਾਕ ਲੈ ਰਹੇ ਹਨ, ਇਹ ਬਿਆਨ ਗਲਤ ਹੈ। ਮੇਅਰ ਨੇ ਦੋਸ਼ ਲਗਾਇਆ ਕਿ ਭਾਜਪਾ ਫਿਲਹਾਲ ਮੁੰਬਈ ਨੂੰ ਬਦਨਾਮ ਕਰਨ ਲਈ ਪ੍ਰਚਾਰ ਕਰ ਰਹੀ ਹੈ।

Exit mobile version