Site icon SMZ NEWS

ਪੰਜਾਬ ‘ਚ ਚੰਨੀ ਹੀ ਹੋਣਗੇ ਕਾਂਗਰਸ ਦਾ CM ਫ਼ੇਸ, ਇਹ ਪੋਸਟਰ ਵੀ ਕੀਤੇ ਜਾਣਗੇ ਲਾਂਚ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ।

Channi will be CM

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਹੁਣ ਕਾਂਗਰਸ ਦਾ ਸੀ.ਐੱਮ. ਫ਼ੇਸ ਹੋਣਗੇ। ਕਾਂਗਰਸ ਪਾਰਟੀ ਵੱਲੋਂ ਸੀ.ਐੱਮ. ਚੰਨੀ ਵੱਲੋਂ ਲਏ ਗਏ 23 ਅਹਿਮ ਫ਼ੈਸਲਿਆਂ ਦੇ ਪੋਸਟਰ ਵੀ ਲਾਂਚ ਕੀਤੇ ਜਾਣਗੇ। ਹਾਲਾਂਕਿ ਸੀ.ਐੱਮ. ਫ਼ੇਸ ਦਾ ਐਲਾਨ ਕਾਂਗਰਸ ਪਾਰਟੀ ਵੱਲੋਂ ਭਲਕੇ ਅਧਿਕਾਰਤ ਤੌਰ ‘ਤੇ ਰਾਹੁਲ ਗਾਂਧੀ ਵੱਲੋਂ ਕੀਤਾ ਜਾਵੇਗਾ।

ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਅਜੇ ਤੱਕ ਕਾਂਗਰਸ ਵੱਲੋਂ ਸੀ.ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸੀ.ਐੱਮ. ਫ਼ੇਸ ਦੀ ਰੇਸ ਵਿੱਚ ਸ਼ਾਮਲ ਸੀ। ਰਾਹੁਲ ਗਾਂਧੀ ਨੇ ਲੋਕਾਂ ਦੀ ਰਾਏ ਲੈ ਕੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਗੱਲ ਕਹੀ ਸੀ।

Exit mobile version