Site icon SMZ NEWS

ਪੰਜਾਬ ਚੋਣਾਂ 2022 : PM ਮੋਦੀ ਦੀਆਂ ਵਰਚੂਅਲ ਰੈਲੀਆਂ ਦੀਆਂ ਤਾਰੀਖ਼ਾਂ ਦਾ ਐਲਾਨ

20 ਫਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬੀਜੇਪੀ ਨੇ ਚੋਣ ਪ੍ਰਚਾਰ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ, ਜਿਸ ਲਈ 30 ਵੱਡੇ ਲੀਡਰਾਂ ਦੇ ਸਟਾਰ ਪ੍ਰਚਾਰਕ ਵੀ ਤੈਅ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਆਪਣੀ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ PM ਪੰਜਾਬ ‘ਚ ਇਹ ਪਹਿਲੀ ਰੈਲੀ ਕਰਨ ਜਾ ਰਹੇ ਹਨ ਅਤੇ ਇਹ ਵਰਚੁਅਲ ਤਰੀਕੇ ਨਾਲ ਕੀਤੀ ਜਾਵੇਗੀ।

ਪਤਾ ਲੱਗਾ ਹੈ ਕਿ ਉਹ 8 ਤੇ 9 ਫਰਵਰੀ ਨੂੰ ਵਰਚੁਅਲ ਰੈਲੀ ਕਰਨਗੇ। ਪੀ.ਐੱਮ. ਮੋਦੀ ਇਹ ਦੋ ਦਿਨ ਵਰਚੂਅਲ ਰੈਲੀਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ‘ਚ ਚੋਣ ਪ੍ਰਚਾਰ ਕਰਨਗੇ। ਉਥੇ ਹੀ ਬੀਜੇਪੀ ਦੇ ਦੋ ਸੀਨੀਅਰ ਲੀਡਰ ਹਰ ਰੋਜ਼ ਪੰਜਾਬ ਵਿੱਚ ਆ ਕੇ ਚੋਣ ਪ੍ਰਚਾਰ ਕਰਨਗੇ।

PM Modi will hold virtual

ਦੱਸ ਦੇਈਏ ਕਿ ਪੰਜਾਬ ਵਿੱਚ ਚੋਣਾਂ ਲਈ ਬੀਜੇਪੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਾਸਤੇ ਪਾਰਟੀ ਵੱਲੋਂ 30 ਸਟਾਰ ਪ੍ਰਚਾਰਕਾਂ ਦੇ ਨਾਂ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਮਿਤ ਸ਼ਾਹ, ਹੇਮਾ ਮਾਲਿਨੀ ਤੇ ਸਨੀ ਦਿਓਲ ਵੀ ਸ਼ਾਮਲ ਹਨ।

Exit mobile version