ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ. ਪੀ. ਵਿਚ ਵਰਚੂਅਲ ਰੈਲੀ ਕਰ ਰਹੇ ਹਨ। ਇਹ ਯੂਪੀ ਵਿਚ PM ਮੋਦੀ ਦੀ ਦੂਜੀ ਚੋਣ ਰੈਲੀ ਹੈ। ਮੋਦੀ ਨੇ ਕਿਹਾ ਕਿ ਇਹ ਚੋਣਾਂ ਹਿਸਟ੍ਰੀ ਸ਼ੀਟਰਸ ਨੂੰ ਬਾਹਰ ਰੱਖਣ ਲਈ, ਨਵੀਂ ਹਿਸਟਰੀ ਬਣਾਉਣ ਲਈ ਹੈ। ਮੈਨੂੰ ਖੁਸ਼ੀ ਹੈ ਕਿ ਯੂਪੀ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕਿ ਦੰਗਾਈਆਂ ਨੂੰ, ਮਾਫੀਆਂ ਨੂੰ, ਪਰਦੇ ਦੇ ਪਿੱਛੇ ਰਹਿ ਕੇ ਯੂਪੀ ਦੀ ਸੱਤਾ ਹਥਿਆਉਣ ਨਹੀਂ ਦੇਣਗੇ।
ਆਜ਼ਾਦੀ ਤੋਂ ਬਾਅਦ ਯੂਪੀ ਨੇ ਕਈ ਚੋਣਾਂ ਦੇਖੀਆਂ ਹਨ ਪਰ ਇਹ ਚੋਣਾਂ ਸਭ ਤੋਂ ਵੱਖ ਯੂਪੀ ਵਿਚ ਸ਼ਾਂਤੀ ਤੇ ਵਿਕਾਸ ਲਈ ਹਨ। ਇਹ ਚੋਣਾਂ ਸੁਰੱਖਿਆ ਸਨਮਾਨ ਤੇ ਖੁਸ਼ਹਾਲੀ ਦੀ ਪਛਾਣ ਬਣਾਏ ਰੱਖਣ ਲਈ ਹਨ। ਯੋਗੀ ਨੇ ਯੂਪੀ ਵਿਚ ਕਾਨੂੰਨ ਦਾ ਰਾਜ਼ ਸਥਾਪਤ ਕੀਤਾ ਹੈ। 21ਵੀਂ ਸਦੀ ਵਿਚ ਯੂਪੀ ਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਡਬਲ ਤੇਜ਼ੀ ਨਾਲ ਕੰਮ ਕਰੇ ਤੇ ਵਿਕਾਸ ਕਰੇ। ਇਹ ਕੰਮ ਡਬਲ ਇੰਜਣ ਦੀ ਸਰਕਾਰ ਹੀ ਕਰ ਸਕਦੀ ਹੈ।
ਕੋਈ ਸੋਚ ਨਹੀਂ ਸਕਦਾ ਸੀ ਕਿ ਯੂਪੀ ਵਿਚ ਅਪਰਾਧੀ, ਮਾਫੀਆ ਕਾਬੂ ਵਿਚ ਆ ਜਾਣਗੇ ਪਰ ਯੋਗੀ ਨੇ ਯੂਪੀ ਦੀ ਤਸਵੀਰ ਬਦਲ ਦਿੱਤੀ। ਮੋਦੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਮੇਰਾ ਪਹਿਲਾ ਦੌਰਾ ਮੇਰਠ ਦਾ ਹੀ ਹੋਇਆ ਸੀ। ਉਸ ਦਿਨ ਮੌਸਮ ਖਰਾਬ ਸੀ, ਇਸ ਲਈ ਮੈਨੂੰ ਸੜਕ ਮਾਰਗ ਤੋਂ ਆਉਣਾ ਪਿਆ ਸੀ ਪਰ ਮੇਰਠ ਐਕਸਪ੍ਰੈਸ-ਵੇ ਕਾਰਨ ਮੈਂ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਦਿੱਲੀ ਤੋਂ ਮੇਰਠ ਪਹੁੰਚ ਗਿਆ ਸੀ।
2017 ਵਿਚ ਡਬਲ ਇੰਜਣ ਦੀ ਸਰਕਾਰ ਬਣਨ ਤੋਂ ਬਾਅਦ ਗਰੀਬ ਦੇ ਘਰ ਬਣਾਉਣ ਦੀ ਸਪੀਡ ਕਈ ਗੁਣਾ ਵਧਾਈ ਹੈ। ਯੂਪੀ ਵਿਚ ਪਹਿਲਾਂ ਦੀ ਸਰਕਾਰ ਵਿਚ ਵਿਕਾਸ ਸਿਰਫ ਕਾਗਜ਼ੀ ਸੀ। ਇਹ ਸਿੱਧ ਹੋ ਚੁੱਕਾ ਹੈ ਕਿ ਸਮਾਜਵਾਦੀ ਸਿਰਫ ਤੇ ਸਿਰਫ ਪਰਿਵਾਰਵਾਦੀ ਹੈ ਜਦੋਂ ਕਿ ਡਬਲ ਇੰਜਣ ਦੀ ਸਰਕਾਰ ਨੇ ਯੂਪੀ ਵਿਚ ਜ਼ਮੀਨ ‘ਤੇ ਕੰਮ ਕੀਤਾ।ਇਹ ਕਾਗਜ਼ੀ ਸਮਾਜਵਾਦੀ, ਜੋ ਸੌ ਫੀਸਦੀ ਪਰਿਵਾਰਵਾਦੀ ਹੈ ਅਤੇ ਇਨ੍ਹਾਂ ਦੇ ਸਹਿਯੋਗੀ ਇੰਨੇ ਸਾਲਾਂ ਤੱਕ ਸੱਤਾ ਵਿਚ ਰਹੇ ਪਰ ਖੇਤੀ ਦੀ ਸਮੱਸਿਆ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਉਨ੍ਹਾਂ ਨੇ ਨਹੀਂ ਸਮਝਇਆ।
ਮੇਰਠ ਐਕਸਪ੍ਰੈੱਸ ਵੇ ਦਾ ਨੀਂਹ ਪੱਥਰ ਰੱਖਣ ਦੀ ਜ਼ਿੰਮੇਵਾਰੀ ਦੇਸ਼ਵਾਸੀਆਂ ਨੇ ਮੈਨੂੰ ਸੌਂਪੀ ਸੀ। ਇਸ ਗੱਲ ਦਾ ਇਹ ਵੀ ਸਬੂਤ ਹੈ ਕਿ ਭਾਜਪਾ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਜੋ ਕੰਮ ਸ਼ੁਰੂ ਕਰਦੀ ਹੈ ਪੂਰਾ ਕਰਕੇ ਦਿਖਾਉਂਦੀ ਹੈ।