Site icon SMZ NEWS

ਰਾਜਨਾਥ ਦਾ ਰਾਹੁਲ ‘ਤੇ ਨਿਸ਼ਾਨਾ ‘ਇਤਿਹਾਸ ਪਤਾ ਨਹੀਂ, ਚੀਨ-ਪਾਕਿਸਤਾਨ ਨੂੰ ਲੈ ਕੇ ਲਗਾ ਰਹੇ ਨੇ ਗਲਤ ਦੋਸ਼

ਪੰਜਾਬ ਦੇ ਹੁਸ਼ਿਆਰਪੁਰ ਦੀ ਚੋਣ ਰੈਲੀ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਰਾਜਨਾਥ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ‘ਚ ਜੋ ਕਿਹਾ, ਉਸ ਨਾਲ ਬੇਹੱਦ ਦੁੱਖ ਹੋਇਆ । ਰਾਹੁਲ ਨੇ ਇਤਿਹਾਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਦੋਸ਼ ਲਗਾਇਆ ਸੀ ਕਿ ਸਾਡੀਆਂ ਗਲਤ ਵਿਦੇਸ਼ੀ ਨੀਤੀਆਂ ਕਾਰਨ ਪਾਕਿਸਤਾਨ ਤੇ ਚੀਨ ਵਿਚ ਦੋਸਤੀ ਹੋਈ।

ਰੱਖਿਆ ਮੰਤਰੀ ਨੇ ਕਿਹਾ ਕਿ ਰਾਹੁਲ ਨੂੰ ਇਤਿਹਾਸ ਪਤਾ ਨਹੀਂ ਹੈ। ਜਦੋਂ ਪਾਕਿ ਨੇ ਸ਼ਕਸਗਾਮ ਘਾਟੀ ਚੀਨ ਦੇ ਹਵਾਲੇ ਕੀਤੀ, ਉਸ ਸਮੇਂ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਚੀਨ-ਪਾਕਿਸਤਾਨ ਵਿਚ ਇਕੋਨਾਮਿਕ ਕਾਰੀਡੋਰ 2013 ਵਿਚ ਬਣਿਆ, ਉਸ ਸਮੇਂ ਦੇਸ਼ ਵਿਚ ਕਾਂਗਰਸ ਦਾ ਸ਼ਾਸਨ ਸੀ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਵਿਚ ਸਾਡੇ ਵੀਰ ਸੈਨਿਕਾਂ ਨੇ ਬਹਾਦੁਰੀ ਦਾ ਪਰਿਚੈ ਦਿੱਤਾ। ਸੈਨਿਕਾਂ ਦੀ ਬਹਾਦੁਰੀ ਨਾਲ ਭਾਰਤ ਦੀ ਇੱਕ ਇੰਚ ਜ਼ਮੀਨ ਨੂੰ ਚੀਨ ਦੇ ਕਬਜ਼ੇ ਵਿਚ ਨਹੀਂ ਲਿਆ ਜਾ ਸਕਿਆ। ਚੀਨ ਦੇ ਆਫੀਸ਼ੀਅਲ ਪੇਪਰ ਨੇ 4 ਸੈਨਿਕਾਂ ਦੀ ਮੌਤ ਦੀ ਗੱਲ ਕਹੀ ਪਰ ਆਸਟ੍ਰੇਲੀਆ ਦੇ ਪੇਪਰ ਨੇ ਲਿਖਿਆ ਕਿ ਮਰਨ ਵਾਲੇ ਚੀਨ ਸੈਨਿਕਾਂ ਦੀ ਗਿਣਤੀ 38 ਤੋਂ 50 ਹੋ ਸਕਦੀ ਹੈ। ਰਾਜਨਾਥ ਨੇ ਨਿਸ਼ਾਨਾ ਸਾਧਿਆ ਕਿ ਜਿਸ ਸਮੇਂ ਸਾਡੇ ਜਵਾਨ ਚੀਨੀ ਸਰਹੱਦ ‘ਤੇ ਲੜ ਰਹੇ ਸਨ, ਉਸ ਸਮੇਂ ਉਹ ਵਿਰੋਧੀ ਚੀਨ ਦੇ ਰਾਜਦੂਤ ਨਾਲ ਮਿਲ ਰਹੇ ਸਨ।

Exit mobile version