Site icon SMZ NEWS

ਜਗਰਾਓਂ ਦੀ 109 ਸਾਲਾਂ ਬੇਬੇ ਭਗਵਾਨ ਕੌਰ ਇਸ ਵਾਰ ਫਿਰ ਵੋਟ ਪਾਉਣ ਲਈ ਤਿਆਰ, ਆਖੀ ਵੱਡੀ ਗੱਲ

ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ। ਜਗਰਾਓਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 109 ਸਾਲਾ ਬੇਬੇ ਭਗਵਾਨ ਕੌਰ ਵੀ ਵੋਟ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਬੇਬੇ ਨੇ ਦੱਸਿਆ ਕਿ ਉਹ ਹਰ ਵਾਰ ਬਹੁਤ ਚਾਅ ਨਾਲ ਵੋਟ ਪਾਉਣ ਜਾਂਦੀ ਹੈ ਤੇ ਇਸ ਵਾਰ ਵੀ ਉਹ ਵੋਟ ਪਾਉਣ ਜ਼ਰੂਰ ਜਾਣਗੇ। ਭਗਵਾਨ ਕੌਰ ਨੇ ਦੱਸਿਆ ਕਿ ਉਹ ਵੱਖ-ਵੱਖ ਪੱਧਰ ਦੀਆਂ ਚੋਣਾਂ ‘ਚ ਲਗਭਗ 100 ਵਾਰ ਵੋਟ ਪਾ ਚੁੱਕੇ ਹਨ।

ਹਰ ਸਾਲ ਬੇਬੇ ਭਗਵਾਨ ਕੌਰ ਦੇ ਨਾਲ ਉਨ੍ਹਾਂ ਦੀ ਨੂੰਹ 70 ਸਾਲਾ ਨੂੰਹ ਤੇ 45 ਸਾਲਾ ਪੋਤ ਨੂੰਹ ਵੀ ਜਾ ਕੇ ਵੋਟ ਪਾਉਂਦੀਆਂ ਹਨ। ਨੂੰਹ ਜਗੀਰ ਕੌਰ ਨੇ ਦੱਸਿਆ ਕਿ ਉਸਦਾ ਆਪਣੀ ਸੱਸ ਨਾਲ ਬਹੁਤ ਪਿਆਰ ਹੈ ਅਤੇ ਉਹ ਇਕੱਠੀਆਂ ਹੀ ਜਿਥੇ ਜਾਣਾ ਹੋਵੇ ਜਾਂਦੀਆਂ ਹਨ। 45 ਸਾਲ ਦੀ ਪੋਤ ਨੂੰਹ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੇਬੇ ਕਰਕੇ ਪੂਰੀ ਰੌਣਕ ਹੈ ਅਤੇ ਵੋਟ ਪਾਉਣ ਦਾ ਚਾਅ ਬੇਬੇ ਨੂੰ ਪੂਰਾ ਹੁੰਦਾ ਹੈ।

ਆਪਣੀ ਸਿਹਤ ਬਾਰੇ ਬੇਬੇ ਨੇ ਦੱਸਿਆ ਕਿ ਸਿਹਤ ਪੱਖੋਂ ਉਹ ਬਿਲਕੁੱਲ ਠੀਕ ਰਹਿੰਦੀ ਹੈ ਕਿ ਉਹ ਆਪਣਾ ਸਾਰਾ ਕੰਮ ਖੁਦ ਕਰਦੀ ਹੈ ਅਤੇ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਹੈ। ਉਹ ਬੜੇ ਪਿਆਰ ਨਾਲ ਸਾਰੇ ਪਰਿਵਾਰ ਨੂੰ ਇੱਕਠਾ ਰੱਖਦੀ ਹੈ।

ਪਿੰਡ ਮੱਲਾ ਦੇ ਸਰਪੰਚ ਹਰਬੰਸ ਸਿੰਘ ਦੱਸਿਆ ਕਿ ਉਹ ਸ਼ਾਇਦ ਜ਼ਿਲ੍ਹੇ ਦੀ ਸਭ ਤੋਂ ਬਜ਼ੁਰਗ ਵੋਟਰ ਵੀ ਹੋਣਗੇ। ਉਨ੍ਹਾਂ ਨੂੰ ਆਪਣੀ ਬੇਬੇ ‘ਤੇ ਮਾਣ ਹੈ ਕਿ ਉਹ ਇੰਨੀ ਉਮਰ ਵਿਚ ਵੀ ਆਪਣੀ ਵੋਟ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਕੌਰ ਦੇ ਜਜ਼ਬੇ ਤੋਂ ਸਬਕ ਲੈ ਕੇ ਵੋਟ ਪਾਉਣ ਲਈ ਆਉਣ।

Exit mobile version