ਕੈਨੇਡਾ ਦੇ Quebec ਦੇ ਤਿੰਨ ਪ੍ਰਾਈਵੇਟ ਕਾਲਜਾਂ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੱਤਾ ਹੈ, ਜਿਸ ਕਰਕੇ ਵੱਖ-ਵੱਖ ਦੇਸ਼ਾਂ ਤੋਂ ਉਥੇ ਪੜ੍ਹਣ ਗਏ ਵਿਦਿਆਰਥੀਆਂ ਤੇ ਇੰਡੀਆ ਵਿੱਚ ਇਨ੍ਹਾਂ ਕਾਲਜਾਂ ਵਿੱਚ ਫੀਸ ਭਰ ਚੁੱਕੇ ਜਾਂ ਪੜ੍ਹ ਰਹੇ ਲਗਭਗ 2000 ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਵਿਦਿਆਰਥੀਆਂ ਨੂੰ ਇਸ ਨਾਲ ਗਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਕਾਲਜਾਂ ਵਿੱਚ ਪੜ੍ਹ ਰਹੇ ਮਨਜੋਤ, ਗੈਰੀ, ਦੀਪਾਕਸ਼ੀ ਤੇ ਹੋਰਨਾਂ ਵਿਦਿਆਰਥੀਆਂ ਨੇ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਕਈ ਸਟੂਡੈਂਟ ਨੇ ਇਨ੍ਹਾਂ ਕਾਲਜਾਂ ਵਿੱਚ ਵੀ ਲਗਾਈਆਂ ਤੇ ਕਈ ਆਪਣੇ ਵੀਜ਼ਾ ਦੀ ਹੀ ਉਡੀਕ ਕਰਦੇ ਰਹੇ, ਪਰ ਵੀਜ਼ੇ ਰਿਫਿਊਜ਼ ਕਰ ਦਿੱਤੇ ਗਏ। ਆਪਣੇ ਰਿਫੰਡ ਲਈ ਅਪਲਾਈ ਕੀਤਿਆਂ ਵੀ 6 ਮਹੀਨੇ ਹੋ ਗਏ ਪਰ ਕੁਝ ਵਾਪਿਸ ਨਹੀਂ ਆਇਆ।

ਕਾਲਜਾਂ ਨੇ ਆਪਣੇ ਆਪ ਨੂੰ ਅਦਾਲਤ ਅੱਗੇ ਦੀਵਾਲੀਆ ਐਲਾਨ ਦਿੱਤਾ ਹੈ ਜਿਸ ਕਰਕੇ ਵਿਦਿਆਰਥੀ ਵੀ ਕੋਈ ਕਾਨੂੰਨੀ ਕਦਮ ਨਹੀਂ। ਹੁਣ ਕਾਨੂੰਨ ਮੁਤਾਬਕ ਜਦੋਂ ਇਨ੍ਹਾਂ ਕਾਲਜਾਂ ਨੂੰ ਕੋਈ ਖਰੀਦਦਾਰ ਖਰੀਦੇਗਾ ਤੇ ਇਸ ਪ੍ਰਾਪਰਟੀ ਨੂੰ ਵੇਚ ਕੇ ਜੋ ਪੈਸਾ ਆਏਗਾ ਉਸ ਨਾਲ ਵਿਦਿਆਰਥੀਆਂ ਨੂੰ ਰਿਫੰਡ ਕੀਤਾ ਜਾਵੇਗਾ। ਇਸ ਵਿੱਚ ਵੀ ਇਹ ਪੱਕਾ ਨਹੀਂ ਹੈ ਕਿ ਉਹ ਫੀਸ ਕਿੰਨੀ ਕੱਟ ਕੇ ਰਿਫੰਡ ਕਰਨਗੇ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਨੇ ਵਿਦਿਆਰਥੀਆਂ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹ ਰਹੇ, ਨਵੇਂ ਆਏ ਤੇ ਇੰਡੀਆ ਵਿੱਚ ਬੈਠੇ ਵਿਦਿਆਰਥੀਆਂ ਤੋਂ ਦੂਜੇ ਸਮੈਸਟਰ ਦੀ ਫੀਸ ਤੱਕ ਜਮ੍ਹਾ ਕਰਵਾ ਲਈ ਸੀ ਤੇ ਬਾਅਦ ਵਿੱਚ ਮੇਲ ਕਰਕੇ ਛੁੱਟੀਆਂ ਅੱਗੇ ਵਧਾ ਦਿੱਤੀਆਂ। ਕਾਲਜ ਨੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ ਅਤੇ ਪੜ੍ਹਾਈ ਬੰਦ ਕਰ ਦਿੱਤੀ। ਦੀਪਾਕਸ਼ੀ ਨੇ ਦੱਸਿਆ ਕਿ ਉਸ ਨੂੰ ਇੱਕ ਵਿੱਚ ਇਹ ਦੱਸਿਆ ਗਿਆ ਸੀ ਕਿ ਕਾਲਜ ਆਰਥਿਕ ਮੰਦੀ ਤੋਂ ਲੰਘ ਰਿਹਾ ਹੈ ਤੇ ਅੱਗੋਂ ਪੜ੍ਹਾਈ ਜਾਰੀ ਨਹੀਂ ਰਖ ਸਕੇਗਾ।
ਮਨਜੋਤ ਨੇ ਦੱਸਿਆ ਕਿ 30 ਨਵੰਬਰ ਤੋਂ ਕਾਲਜ ਵੱਲੋਂ ਛੁੱਟੀਆਂ ਪੈ ਗਈਆਂ ਸਨ ਤੇ 10 ਜਨਵਰੀ ਤੋਂ ਬਾਅਦ ਉਸ ਨੂੰ ਕੋਈ ਮੇਲ ਨਹੀਂ ਆਈ। ਕਾਲਜ ਨੇ ਖੁਦ ਨੂੰ ਦੀਵਾਲੀਆ ਘੋਸ਼ਿਤ ਕਰ ਦਿੱਤਾ ਹੈ, ਜਿਸ ਕਰਕੇ ਇੰਡੀਆ ਬੈਠੇ ਬੱਚਿਆਂ ਨੂੰ ਉਦੋਂ ਤੱਕ ਰਿਫੰਡ ਨਹੀਂ ਹੋ ਸਕਦਾ ਜਦੋਂ ਤੱਕ ਪ੍ਰਾਪਰਟੀ ਸੇਲ ਨਾ ਹੋਵੇ।
Comment here