Site icon SMZ NEWS

ਬੇਟੇ ਦੇ ਪਹਿਲੇ ਜਨਮਦਿਨ ‘ਤੇ ਕਪਿਲ ਸ਼ਰਮਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿੱਖੀ ਇਹ ਗੱਲ, ਪੜ੍ਹੋ ਪੂਰੀ ਖ਼ਬਰ

ਕਿਸੇ ਵੀ ਮਾਤਾ-ਪਿਤਾ ਲਈ, ਉਨ੍ਹਾਂ ਦਾ ਬੱਚਾ ਸਭ ਤੋਂ ਪਹਿਲਾਂ ਹੁੰਦਾ ਹੈ। ਉਹ ਵਿਅਕਤੀ ਭਾਵੇਂ ਆਪਣੇ ਕੰਮ ਵਿੱਚ ਕਿੰਨਾ ਵੀ ਨਾਮ ਕਮਾ ਲਵੇ ਪਰ ਬੱਚੇ ਦੀ ਖੁਸ਼ੀ ਤੋਂ ਵੱਡਾ ਉਸ ਲਈ ਕੁਝ ਨਹੀਂ ਹੋ ਸਕਦਾ। ਕੁਝ ਅਜਿਹੀ ਹੀ ਖੁਸ਼ੀ ਅੱਜ ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਲਈ ਹੋਵੇਗੀ। ਅੱਜ ਉਨ੍ਹਾਂ ਦਾ ਬੇਟਾ ਤ੍ਰਿਸ਼ਾਨ ਇਕ ਸਾਲ ਦਾ ਹੋ ਗਿਆ ਹੈ। ਕਪਿਲ ਸ਼ਰਮਾ ਨੇ ਇਸ ਖਾਸ ਦਿਨ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਬੇਟੇ ਤ੍ਰਿਸ਼ਾਨ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਕਪਿਲ ਨੇ ਖਿੱਚੀ ਹੈ, ਜਿਸ ਦੀ ਝਲਕ ਤ੍ਰਿਸ਼ਾਨ ਦੇ ਚਸ਼ਮੇ ‘ਚ ਨਜ਼ਰ ਆ ਰਹੀ ਹੈ।

ਤਸਵੀਰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ, “ਜਨਮਦਿਨ ਮੁਬਾਰਕ ਮੇਰੇ ਬੇਟੇ। ਮੇਰੀ ਜ਼ਿੰਦਗੀ ਵਿੱਚ ਆਉਣ ਅਤੇ ਇਸਨੂੰ ਹੋਰ ਸੁੰਦਰ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤ੍ਰਿਸ਼ਾਨ ਨੂੰ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।’ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਪਿਛਲੇ ਸਾਲ 1 ਫਰਵਰੀ 2021 ਨੂੰ ਹੀ ਬੇਟੇ ਦੇ ਮਾਤਾ-ਪਿਤਾ ਬਣੇ ਸਨ। ਕਪਿਲ ਨੇ ਖੁਦ ਇਸ ਗੱਲ ਦੀ ਜਾਣਕਾਰੀ ਪ੍ਰਸ਼ੰਸਕਾਂ ਨੂੰ ਦਿੱਤੀ ਸੀ ਪਰ ਉਨ੍ਹਾਂ ਨੇ ਆਪਣੇ ਬੇਟੇ ਦੀ ਝਲਕ ਨਹੀਂ ਦਿਖਾਈ।

ਪ੍ਰਸ਼ੰਸਕਾਂ ਦੀ ਮੰਗ ‘ਤੇ ਕਪਿਲ ਨੇ ਆਖਿਰਕਾਰ ਫਾਦਰਜ਼ ਡੇਅ ਦੇ ਮੌਕੇ ‘ਤੇ ਆਪਣੇ ਦੋ ਬੱਚਿਆਂ ਤ੍ਰਿਸ਼ਾਨ ਅਤੇ ਅਨਾਇਰਾ ਦੀ ਇਕੱਠੇ ਤਸਵੀਰ ਸ਼ੇਅਰ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਪਿਲ ਕਈ ਵਾਰ ਆਪਣੀ ਬੇਟੀ ਦੀ ਝਲਕ ਸ਼ੇਅਰ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਕਪਿਲ ਨੇ 12 ਦਸੰਬਰ 2018 ਨੂੰ ਗਿੰਨੀ ਨਾਲ ਵਿਆਹ ਕੀਤਾ ਸੀ। ਪਹਿਲੀ ਵਾਰ 10 ਦਸੰਬਰ 2019 ਨੂੰ ਦੋਵੇਂ ਮਾਤਾ-ਪਿਤਾ ਬਣੇ ਅਤੇ ਬੇਟੀ ਅਨਾਇਰਾ ਦਾ ਜਨਮ ਹੋਇਆ।

Exit mobile version