Site icon SMZ NEWS

ਬਿਕਰਮ ਮਜੀਠੀਆ ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨਗੇ ਚੋਣ, ਸਿੱਧੂ ਦੀ ਚੁਣੌਤੀ ਕੀਤੀ ਸਵੀਕਾਰ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਸਿੱਧੂ ਦੀ ਚੁਣੌਤੀ ਕਬੂਲ ਕਰ ਲਈ ਹੈ। ਉਨ੍ਹਾਂ ਨੇ ਮਜੀਠਾ ਹਲਕਾ ਛੱਡਣ ਦਾ ਐਲਾਨ ਕਰ ਦਿੱਤਾ। ਮਜੀਠੀਆ ਹੁਣ ਨਵਜੋਤ ਸਿੰਘ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਸੀਟ ਤੋਂ ਹੀ ਚੋਣ ਲੜਨਗੇ ਤੇ ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਚੋਣ ਲੜਨਗੇ। ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਗੁਨੀਵ ਕੌਰ ਨੇ ਮਜੀਠਾ ਹਲਕੇ ਤੋਂ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

ਇਸ ਮੌਕੇ ਮਜੀਠੀਆ ਨੇ ਕਿਹਾ ਕਿ ਹੁਣ ਲੜਾਈ ਸੱਚਾਈ ਦੀ ਹੈ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਦੀ ਭਲਾਈ ਦੀ ਹੈ। ਨਵਜੋਤ ਸਿੰਘ ਸਿੱਧੂ ਤੇ ਉੁਨ੍ਹਾਂ ਪਤਨੀ ਨਵਜੋਤ ਕੌਰ ਸਿੱਧੂ ਨੇ ਸਿਆਸਤ ਦੇ 18 ਸਾਲਾਂ ਵਿਚ ਹਲਕੇ ਦਾ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਿਰਫ ਲੋਕਾਂ ਨੂੰ ਧੋਖਾ ਹੀ ਦਿੱਤਾ। ਮਜੀਠੀਆ ਨੇ ਕਿਹਾ ਕਿ ਫੈਸਲਾ ਹੁਣ ਜਨਤਾ ਹੀ ਕਰੇਗੀ ਤੇ ਉਸ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ।

ਮਜੀਠੀਆ ਨੇ ਕਿਹਾ ਕਿ ਮੈਨੂੰ ਉਸ ਝੂਠੇ ਕੇਸ ਵਿਚ ਫਸਾਇਆ ਗਿਆ ਸੀ, ਜਿਸ ਵਿਚ ਜ਼ਮਾਨਤ ਵੀ ਨਹੀਂ ਹੋ ਸਕਦੀ ਸੀ। ਇਹ ਵਿਰੋਧੀਆਂ ਦੀ ਮੇਰੇ ਖਿਲਾਫ ਸਾਜ਼ਿਸ਼ ਸੀ ਤਾਂ ਜੋ ਮੈਂ ਚੋਣ ਨਾਲ ਲੜ ਸਕਾਂ ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਨੂੰ ਜ਼ਮਾਨਤ ਮਿਲ ਗਈ ਤੇ ਮੈਂ ਚੋਣ ਮੈਦਾਨ ਵਿਚ ਸਿੱਧੂ ਖਿਲਾਫ ਉਤਰਿਆ ਹਾਂ। ਚੋਣ ਜਿੱਤਣ ਨਹੀਂ ਦਿਲ ਜਿੱਤਣ ਆਇਆ ਹਾਂ। ਲੋਕਾਂ ਦੇ ਪਿਆਰ ਕਰਕੇ ਸੇਵਾ ਕਰਦਾ ਹਾਂ। ਸਿੱਧੂ ਦੇ ਹੰਕਾਰ ਨੂੰ ਤੋੜਨਾ ਹੈ।ਗੌਰਤਲਬ ਹੈ ਕਿ ਸਿੱਧੂ ਨੇ ਬਿਕਰਮ ਮਜੀਠੀਆ ਨੂੰ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਹੀ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਇਸ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਸੀ ਕਿ ਸਿੱਧੂ ਦੀ ਇਹ ਇੱਛਾ ਵੀ ਉਹ ਪੂਰੀ ਕਰ ਦੇਣਗੇ। ਇਸ ਤੋਂ ਬਾਅਦ ਸੋਮਵਾਰ ਨੂੰ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਚੋਣਾਂ ਨਹੀਂ ਲੜੀਆਂ।

Exit mobile version