Site icon SMZ NEWS

ਅਸਤੀਫ਼ੇ ਪਿੱਛੋਂ ਅਮਰਜੀਤ ਟਿੱਕਾ ਦੇ ਕਾਂਗਰਸ ‘ਤੇ ਵੱਡੇ ਇਲਜ਼ਾਮ, ਕਿਹਾ- ’20-20 ਕਰੋੜ ‘ਚ ਵਿਕੀਆਂ ਟਿਕਟਾਂ

ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਨੇ ਕਾਂਗਰਸ ਤੋਂ ਅਸਤੀਫ਼ੇ ਪਿੱਛੋਂ ਪਾਰਟੀ ‘ਤੇ ਕਈ ਵੱਡੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਲੁਧਿਆਣਾ ਦੇ ਸਾਊਥ ਹਲਕੇ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ, ਕਿਉਂਕਿ ਪ੍ਰਿਅੰਕਾ ਗਾਂਧੀ ਦੇ ਚੋਣ ਪ੍ਰਚਾਰ ਲਈ ਕਿਰਾਏ ’ਤੇ ਹੈਲੀਕਾਪਟਰ ਮੰਗਿਆ ਗਿਆ ਸੀ।

amarjit tikka big allegation

ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਟਿਕਟਾਂ ਵੀਹ-ਵੀਹ ਕਰੋੜ ਰੁਪਏ ਵਿੱਚ ਵੇਚੀਆਂ ਗਈਆਂ ਹਨ ਤਾਂ ਜੋ ਇਸ ਪੈਸੇ ਦੀ ਵਰਤੋਂ ਪਾਰਟੀ ਦੀ ਉੱਤਰ ਪ੍ਰਦੇਸ਼ ਚੋਣ ਪ੍ਰਚਾਰ ਲਈ ਕੀਤੀ ਜਾ ਸਕੇ ਅਤੇ ਭਾਜਪਾ ਦੀ ਯੂਪੀ ਸਰਕਾਰ ਨੂੰ ਮੁਕਾਬਲਾ ਦਿੱਤਾ ਜਾ ਸਕੇ।

ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਹਲਕਾ ਆਤਮਾ ਨਗਰ ਅਤੇ ਹਲਕਾ ਦੱਖਣੀ ਲਈ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਪਰ ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ ਨੂੰ ਟਿਕਟ ਦਿੱਤੀ ਗਈ, ਜੋ ਪਹਿਲਾਂ ਹੀ ਸਿਮਰਜੀਤ ਸਿੰਘ ਬੈਂਸ ਤੋਂ ਹਾਰ ਚੁੱਕੇ ਹਨ।

Exit mobile version