ਖਰੜ ਤੋਂ ਟਿਕਟ ਕੱਟਣ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਭੜਕ ਗਏ ਹਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਲਈ ਮੋਰਿੰਡਾ ਪੁੱਜੇ। ਉਨ੍ਹਾਂ ਕਿਹਾ ਕਿ CM ਚੰਨੀ ਦਾ ਦੂਜਾ ਨਾਂ ਭ੍ਰਿਸ਼ਟਾਚਾਰ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਗੁੰਮਰਾਹ ਕਰਕੇ ਮੇਰੀ ਟਿਕਟ ਕਟਵਾਈ। ਈਡੀ ਦੀ ਰੇਡ ਵਿਚ 10 ਕਰੋੜ ਮਿਲਿਆ ਤੇ ਹੁਣ 68 ਕਰੋੜ ਦੀ ਟ੍ਰਾਂਜੈਕਸ਼ਨ ਦੇ ਸਬੂਤ ਮਿਲੇ ਹਨ। CM ਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ। ਕੰਗ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੋੰ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ।
ਕੰਗ ਨੇ ਕਿਹਾ ਕਿ ਕਾਂਗਰਸ ਦੇ ਸਰਵੇ ਵਿਚ ਖਰੜ ਸੀਟ ਤੋਂ ਮੇਰਾ ਨਾਂ ਸਭ ਤੋਂ ਅੱਗੇ ਸੀ। ਇਹ ਦੇਖ ਕੇ ਸੀ. ਐੱਮ. ਚੰਨੀ ਨੇ ਕਿਹਾ ਕਿ ਖਰੜ ਵਿਚ ਹਿੰਦੂ ਵੋਟ ਜ਼ਿਆਦਾ ਹੈ। ਮੈਂ ਗੂਗਲ ਤੋਂ ਅੰਕੜੇ ਕੱਢ ਕੇ ਹਾਈਕਮਾਨ ਨੂੰ ਭੇਜੇ। ਉਨ੍ਹਾਂ ਦੱਸਿਆ ਕਿ ਪਿਛਲੇ 50 ਸਾਲ ਤੋਂ ਖਰੜ ਵਿਚ ਜੱਟ ਸਿੱਖ ਹੀ ਵਿਧਾਇਕ ਚੁਣੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਟਿਕਟ ਨਹੀਂ ਦਿੱਤੀ ਗਈ।