Site icon SMZ NEWS

ਆਸਟ੍ਰੇਲੀਅਨ ਓਪਨ ‘ਚ ਜਿੱਤੀ ਐਸ਼ਲੇ ਬਾਰਟੀ, 44 ਸਾਲਾਂ ‘ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਮਿਲਿਆ ਖਿਤਾਬ

ਦੁਨੀਆ ਦੀ ਨੰਬਰ ਵਨ ਖਿਡਾਰਣ ਐਸ਼ਲੇ ਬਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਉਸ ਨੇ ਸ਼ਨੀਵਾਰ ਨੂੰ ਮਹਿਲਾ ਸਿੰਗਲ ਦੇ ਖਿਤਾਬੀ ਮੁਕਾਬਲੇ ‘ਚ ਅਮਰੀਕਾ ਦੀ ਡੇਨੀਏਲ ਕੋਲਿਨਸ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਬਾਰਟੀ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਸੈੱਟ ਨਹੀਂ ਗੁਆਇਆ।

ਆਸਟ੍ਰੇਲੀਆਈ ਸਟਾਰ ਖਿਡਾਰੀ ਬਾਰਟੀ ਨੇ 28 ਸਾਲਾ ਕੋਲਿਨਸ ‘ਤੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਪਹਿਲਾ ਸੈੱਟ 6-3 ਨਾਲ ਆਸਾਨੀ ਨਾਲ ਜਿੱਤ ਲਿਆ। ਇਸ ਤੋਂ ਬਾਅਦ ਅਮਰੀਕੀ ਖਿਡਾਰੀ ਨੇ ਦੂਜੇ ਸੈੱਟ ‘ਚ ਕੁਝ ਮੁਕਾਬਲਾ ਦੇਣ ਦੀ ਕੋਸ਼ਿਸ਼ ਕੀਤੀ ਪਰ ਬਾਰਟੀ ਨੇ ਦੂਜਾ ਸੈੱਟ 7-6 ਨਾਲ ਜਿੱਤ ਕੇ ਆਪਣਾ ਤੀਜਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਬਾਰਟੀ ਨੇ ਇਸ ਤੋਂ ਪਹਿਲਾਂ 2019 ਵਿੱਚ ਫ੍ਰੈਂਚ ਓਪਨ ਅਤੇ 2021 ਵਿੱਚ ਵਿੰਬਲਡਨ ਟ੍ਰਾਫ਼ੀ ਜਿੱਤੀ ਸੀ।

ਬਾਰਟੀ ਦਾ ਆਸਟ੍ਰੇਲੀਅਨ ਓਪਨ ਵਿੱਚ ਜਿੱਤ-ਹਾਰ ਦਾ ਰਿਕਾਰਡ ਹੁਣ 24-8 ਦਾ ਹੈ। ਉਸਨੇ 2022 ਵਿੱਚ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਜਿੱਥੇ ਉਸ ਨੂੰ ਅਮਰੀਕੀ ਨੌਜਵਾਨ ਸੋਫੀਆ ਕੇਨਿਨ ਨੇ ਹਰਾਇਆ ਸੀ।

Exit mobile version