ਭਾਰਤ ਅਤੇ ਫਿਲੀਪੀਨਜ਼ ਨੇ ਫਿਲੀਪੀਨਜ਼ ਨੇਵੀ ਨੂੰ ਬ੍ਰਹਮੋਸ ਸੁਪਰਸੋਨਿਕ ਐਂਟੀ-ਸ਼ਿਪ ਕਰੂਜ਼ ਮਿਜ਼ਾਈਲਾਂ ਦੀ ਵਿਕਰੀ ਲਈ ਯੂ.ਐੱਸ.ਡੀ. 375 ਮਿਲੀਅਨ ਸੌਦੇ ‘ਤੇ ਦਸਤਖਤ ਕੀਤੇ ਹਨ। ਸਰਕਾਰੀ ਅਧਿਕਾਰੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਸਮਝੌਤਾ ਮਿਜ਼ਾਈਲ ਬਣਾਉਣ ਵਾਲੀ ਕੰਪਨੀ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਕੀਤਾ ਗਿਆ। ਫਿਲੀਪੀਨਜ਼ ਆਪਣੀ ਨੇਵੀ ਲਈ ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਖਰੀਦ ਰਿਹਾ ਹੈ।ਇਸ ਮੌਕੇ ‘ਤੇ ਫਿਲੀਪੀਨਜ਼ ਦੇ ਰੱਖਿਆ ਅਧਿਕਾਰੀ ਵੀ ਮੌਜੂਦ ਰਹੇ ਜਦੋਂ ਕਿ ਭਾਰਤ ਦੀ ਅਗਵਾਈ ਉਸ ਦੇ ਰਾਜਦੂਤ ਨੇ ਕੀਤੀ। ਫਿਲੀਪੀਨਜ਼ ਆਪਣੇ ਤਟ ‘ਤੇ ਤਾਇਨਾਤ ਹੋਣ ਵਾਲੇ ਜਹਾਜ਼ ਵਿਰੋਧੀ ਮਿਜ਼ਾਈਲਾਂ ਦੀ ਪੂਰਤੀ ਲਈ ਇਹ ਖਰੀਦ ਕਰ ਰਿਹਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਚੀਨ ਨਾਲ ਪਾਣੀ ਦੇ ਖੇਤਰ ਨੂੰ ਲੈ ਕੇ ਕਾਫੀ ਤਣਾਅ ਵਧ ਗਿਆ ਹੈ। ਜਿਸ ਜਲ ਖੇਤਰ ਨੂੰ ਫਿਲੀਪੀਂਸ ਆਪਣਾ ਦੱਸਦਾ ਹੈ, ਉਥੇ ਕਈ ਮਹੀਨਿਆਂ ਤੋਂ ਚੀਨੀ ਜਹਾਜ਼ ਡੇਰਾ ਪਾਏ ਬੈਠੇ ਹਨ। ਫਿਲੀਪੀਨਜ਼ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਜਾਣ ਨੂੰ ਤਿਆਰ ਨਹੀਂ ਹਨ। ਅਜਿਹੇ ਵਿਚ ਭਾਰਤ ਵਿਚ ਬ੍ਰਹਮੋਸ ਮਿਜ਼ਾਈਲ ਲੈ ਕੇ ਉਹ ਆਪਣੀ ਨੇਵੀ ਨੂੰ ਵਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
Comment here