Indian PoliticsNationNewsPunjab newsWorld

ਸਿੱਧੂ ਦੀ ਵੱਡੀ ਭੈਣ ਨੇ ਲਾਏ ਇਲਜ਼ਾਮ, ਕਿਹਾ- ‘ਪੈਸੇ ਪਿੱਛੇ ਮਾਂ ਨੂੰ ਛੱਡਿਆ, ਲਾਵਾਰਿਸ ਹਾਲਤ ‘ਚ ਹੋਈ ਮੌਤ’

ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਦੌੜ ‘ਚ ਲੱਗੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਉਨ੍ਹਾਂ ਉਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਤੇ ਵੱਡੀ ਭੈਣ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਇਸ ਤੋਂ ਬਾਅਦ ਮੀਡੀਆ ਨੂੰ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਵੱਖ ਹੋ ਗਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਾਰਾ ਕੁਝ ਝੂਠ ਹੈ।

नवजोत सिद्धू

ਅਮਰੀਕਾ ਤੋਂ ਚੰਡੀਗੜ੍ਹ ਪੁੱਜੀ ਸਿਧੂ ਦੀ ਭੈਣ ਨੇ ਕਿਹਾ ਕਿ ਉਹ ਇਸ ਮੁੱਦੇ ਉਤੇ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਉਤੇ ਗਈ ਸੀ ਪਰ ਉਨ੍ਹਾਂ ਨੇ ਗੇਟ ਤੱਕ ਨਹੀਂ ਖੋਲ੍ਹਿਆ। ਇਥੋਂ ਤੱਕ ਕਿ ਉਨ੍ਹਾਂ ਨੇ ਵ੍ਹਟਸਐਪ ਉਤੇ ਵੀ ਮੈਨੂੰ ਬਲਾਕ ਕੀਤਾ ਹੋਇਆ ਹੈ। ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਬਹੁਤ ਜ਼ਾਲਮ ਹੈ। ਉਨ੍ਹਾਂ ਕਿਹਾ ਕਿ 1986 ਵਿਚ ਜਦੋਂ ਪਿਤਾ ਭਗਵੰਤ ਸਿੱਧੂ ਦਾ ਭੋਗ ਸਮਾਗਮ ਸੀ ਤਾਂ ਉਸ ਦੇ ਤੁਰੰਤ ਬਾਅਦ ਸਿੱਧੂ ਨੇ ਮਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਚੱਕਰ ਕੱਟੇ ਤੇ ਆਖਿਰ ਦਿੱਲੀ ਰੇਲਵੇ ਸਟੇਸ਼ਨ ਉਤੇ ਉਨ੍ਹਾਂ ਦੀ ਲਾਵਾਰਿਸ ਦੀ ਤਰ੍ਹਾਂ ਮੌਤ ਹੋ ਗਈ। ਉਨ੍ਹਾਂ ਕਿਹਾ ਸਿੱਧੂ ਨੇ ਇਹ ਸਾਰਾ ਕੁਝ ਪ੍ਰਾਪਰਟੀ ਲਈ ਕੀਤਾ।ਹੋਰ ਦੱਸਦਿਆਂ ਸੁਮਨ ਤੂਰ ਨੇ ਕਿਹਾ ਕਿ ਉਹ 1990 ਵਿਚ ਅਮਰੀਕਾ ਚਲੀ ਗਈ ਸੀ। ਸਿੱਧੂ ਨੇ ਮਾਂ ਨਿਰਮਲ ਮਹਾਜਨ ਉਰਫ ਨਿਰਮਲ ਭਗਵੰਤ ਨਾਲ ਨਾਇਨਸਾਫੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿਚ ਇਹ ਕਿਹਾ ਸੀ। ਉਹ ਇਸ ਨੂੰ ਲੱਭ ਰਹੀ। ਹੁਣ ਉਸ ਨੂੰ ਇਹ ਆਰਟੀਕਲ ਮਿਲਿਆ ਤਾਂ ਉਹ ਪਹਿਲਾਂ ਸਿੱਧੂ ਨੂੰ ਮਿਲਣ ਗਈ। ਉਹ ਸਿੱਧੂ ਨੂੰ ਕਹਿਣਾ ਚਾਹੁੰਦੀ ਸੀ ਕਿ ਜਨਤਕ ਤੌਰ ‘ਤੇ ਮਾਂ ਬਾਰੇ ਕਹੀਆਂ ਗੱਲਾਂ ਤੋਂ ਮੁਆਫੀ ਮੰਗੇ ਪਰ ਉਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਲਾਵਾਰਿਸ ਛੱਡ ਦਿੱਤਾ। ਰਿਸ਼ਤਿਆਂ ‘ਤੇ ਝੂਠ ਬੋਲਿਆ।

Comment here

Verified by MonsterInsights