ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਸਲ ਵਿੱਚ ਇੱਥੋਂ ਦੀ ਇੱਕ ਮਸਜਿਦ ਦੇ ਇਮਾਮ ਨੇ ਅੱਠ ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਸੀ। ਇੰਨਾ ਹੀ ਨਹੀਂ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਇਮਾਮ ਨੇ ਪੀੜਤਾ ਨੂੰ ਕੁਰਾਨ ਤੋਂ ਸਹੁੰ ਚੁਕਾਈ ਕਿ ਉਹ ਇਸ ਬਾਰੇ ਕਿਸੇ ਨੂੰ ਨਹੀਂ ਦੱਸੇਗੀ।
ਪਰ ਜਦੋਂ ਬੱਚੀ ਘਰ ਪਹੁੰਚੀ ਤਾਂ ਉਸ ਦੇ ਸਰੀਰ ‘ਚੋਂ ਖੂਨ ਵਹਿ ਰਿਹਾ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ। ਦੱਸ ਦੇਈਏ ਕਿ ਮੈਨਪੁਰੀ ਪੁਲਸ ਨੇ ਦੋਸ਼ੀ ਇਮਾਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਲੜਕੀ ਨੂੰ ਇਲਾਜ ਅਤੇ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਇਹ ਘਿਨੌਣੀ ਘਟਨਾ ਮੈਨਪੁਰੀ ਦੇ ਕਿਸਨੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਵਿੱਚ ਵਾਪਰੀ। ਦੱਸ ਦੇਈਏ ਕਿ 52 ਸਾਲਾ ਦੋਸ਼ੀ ਇਮਾਮ ਜਮਾਲ ਅਹਿਮਦ ਪਿਛਲੇ ਦਸ ਸਾਲਾਂ ਤੋਂ ਮਸਜਿਦ ਦਾ ਇੰਚਾਰਜ ਹੈ ਅਤੇ ਇੱਥੇ ਬੱਚਿਆਂ ਨੂੰ ਪੜ੍ਹਾਉਂਦਾ ਹੈ।
ਪੀੜਤ ਬੱਚੀ ਮਸਜਿਦ ‘ਚ ਪੜ੍ਹਨ ਲਈ ਜਾਂਦੀ ਸੀ। ਜ਼ਿਕਰਯੋਗ ਹੈ ਕਿ ਪੀੜਤ ਲੜਕੀ ਹਰ ਰੋਜ਼ ਸ਼ਾਮ ਚਾਰ ਵਜੇ ਤੱਕ ਘਰ ਪਰਤਦੀ ਸੀ ਪਰ ਬੁੱਧਵਾਰ ਨੂੰ ਉਹ ਦੇਰ ਨਾਲ ਘਰ ਪਹੁੰਚੀ। ਉਸ ਦੇ ਕੱਪੜੇ ਖੂਨ ਨਾਲ ਰੰਗੇ ਹੋਏ ਸਨ ਅਤੇ ਜਦੋਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਆਪ ਬੀਤੀ ਸੁਣਾਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।