ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਿਅਪਾ ਮੈਦਾਨ ‘ਤੇ ਚੱਲ ਰਹੀ NCC ਰੈਲੀ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਅੰਦਾਜ਼ ਚਰਚਾ ‘ਚ ਰਿਹਾ। ਮੋਦੀ ਪੰਜਾਬੀ ਪੱਗੜੀ ਅਤੇ ਕਾਲੀਆਂ ਐਨਕਾਂ ਵਿੱਚ ਨਜ਼ਰ ਆਏ ਅਤੇ ਸਲਾਮੀ ਦਿੱਤੀ। ਐਨਸੀਸੀ ਕੈਡਿਟਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਭੇਟ ਕੀਤਾ।
ਮੋਦੀ ਨੇ ਕੈਡਿਟਸ ਨੂੰ ਕਿਹਾ- ਮੈਨੂੰ ਮਾਣ ਹੈ ਕਿ ਮੈਂ ਵੀ ਕਦੇ ਐਨਸੀਸੀ ਦਾ ਸਰਗਰਮ ਮੈਂਬਰ ਸੀ। ਸਾਡੀ ਸਰਕਾਰ ਐਨਸੀਸੀ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਇਸ ਰੈਲੀ ਵਿੱਚ ਅਸੀਂ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਵਿੱਚ ਕੁੜੀਆਂ ਕੈਡਿਟਸ ਵੀ ਭਾਗ ਲੈ ਰਹੀਆਂ ਹਨ। ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ 1000 ਐਨਸੀਸੀ ਕੈਡਿਟਸ ਦੇ ਮਾਰਚ ਪਾਸਟ ਦੀ ਸਲਾਮੀ ਲਈ। 1953 ਤੋਂ ਹਰ ਸਾਲ ਹੋਣ ਵਾਲੀ ਇਹ ਰੈਲੀ ਗਣਤੰਤਰ ਦਿਵਸ ਤੋਂ ਬਾਅਦ ਆਯੋਜਿਤ ਕੀਤੀ ਜਾਂਦੀ ਹੈ।