ਡਾਕਲੀਆ ਪਰਿਵਾਰ ਛੱਤੀਸਗੜ੍ਹ ਲਈ ਜਾਣਿਆ-ਪਛਾਣਿਆ ਨਾਂ ਹੈ। ਪਰਿਵਾਰ ਨੇ 30 ਕਰੋੜ ਦੀ ਜਾਇਦਾਦ ਦਾਨ ਕਰਕੇ ਜੈਨ ਸਾਧੂ ਸਾਧਵੀ ਬਣ ਗਏ ਹਨ। ਕਰੋੜਾਂ ਦੀ ਪ੍ਰਾਪਰਟੀ, ਸੁੱਖ ਸੰਪਤੀ ਤੇ ਆਰਾਮ ਦੇ ਜੀਵਨ ਦਾ ਤਿਆਗ ਕਰਕੇ ਪਰਿਵਾਰ ਅਧਿਆਤਮ ਦੇ ਰਸਤੇ ‘ਤੇ ਚੱਲ ਪਿਆ ਹੈ। ਡਾਕਲੀਆ ਪਰਿਵਾਰ ਦੇ 5 ਮੈਂਬਰਾਂ ਨੇ ਦੀਕਸ਼ਾ ਲੈ ਲਈ ਹੈ।
ਇਕ ਮੈਂਬਰ ਦੀ ਦੀਕਸ਼ਾ ਸਿਹਤ ਖਰਾਬ ਹੋਣ ਕਾਰਨ ਨਹੀਂ ਹੋ ਸਕੀ ਜੋ 5 ਫਰਵਰੀ ਨੂੰ ਰਾਜਿਮ ਵਿਚ ਦੀਕਸ਼ਾ ਲਵੇਗੀ। ਮੁਮੁਕਸ਼ ਭੁਪਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਾਪਰਟੀ ਕਰੋੜਾਂ ਦੀ ਹੈ ਜਿਸ ਵਿਚ ਜ਼ਮੀਨ, ਦੁਕਾਨ ਤੋਂ ਲੈ ਕੇ ਦੂਜੀਆਂ ਜਾਇਦਾਦਾਂ ਵੀ ਸ਼ਾਮਲ ਹਨ। 9 ਨਵੰਬਰ ਨੂੰ ਉਨ੍ਹਾਂ ਦੇ ਪਰਿਵਾਰ ਨੇ ਦੀਕਸ਼ਾ ਲੈਣ ਦਾ ਆਖਰੀ ਫੈਸਲਾ ਲਿਆ। ਇਸ ਤੋਂ ਬਾਅਦ ਸਾਰਾ ਪਰਿਵਾਰ ਇਕੱਠੇ ਅਧਿਆਤਮ ਦੇ ਰਸਤੇ ‘ਤੇ ਚੱਲ ਪਿਆ। ਜੈਨ ਧਰਮ ਦੇ ਲੋਕਾਂ ਨੇ ਦੱਸਿਆ ਕਿ ਖਰਤਰਗਛ ਪੰਥ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੂਰੇ ਪਰਿਵਾਰ ਨੇ ਇਕੱਠੇ ਦੀਕਸ਼ਾ ਲਈ ਹੈ।
ਭੁਪਿੰਦਰ ਨੇ ਦੱਸਿਆ ਕਿ ਪਰਿਵਾਰ ਸਾਲ 2011 ਵਿਚ ਰਾਏਪੁਰ ਦੇ ਕੈਵਲਯਧਾਮ ਗਿਆ ਸੀ। ਉਦੋਂ ਸਭ ਤੋਂ ਛੋਟੇ ਬੱਚੇ ਹਰਸ਼ਿਤ ਦੇ ਮਨ ਵਿਚ ਦੀਕਸ਼ਾ ਦਾ ਭਾਵ ਜਾਗਿਆ। ਉਦੋਂ ਹਰਸ਼ਿਤ ਦੀ ਉਮਰ 6 ਸਾਲ ਸੀ। ਹੌਲੀ-ਹੌਲੀ ਚਾਰਾਂ ਬੱਚਿਆਂ ਵਿਚ ਦੀਕਸ਼ਾ ਦਾ ਭਾਵ ਪੈਦਾ ਹੋਇਆ। ਕੈਵਲਯਧਾਮ ਤੋਂ ਪਰਤਣ ਦੇ ਕੁਝ ਦਿਨਾਂ ਬਾਅਦ ਹੀ ਬੱਚਿਆਂ ਨੇ ਅਧਿਆਤਮ ਦੇ ਰਸਤੇ ‘ਤੇ ਚੱਲਣ ਦੀ ਗੱਲ ਕਹੀ ਪਰ ਉਦੋਂ ਸਾਰੇ ਬੱਚਿਆਂ ਦੀ ਉਮਰ ਕਾਫੀ ਘੱਟ ਸੀ। 10 ਸਾਲ ਬਾਅਦ ਜਦੋਂ ਸਾਰੇ ਲਗਭਗ ਪਰਿਪੱਕ ਹੋ ਗਏ ਤਾਂ ਵੀ ਉਨ੍ਹਾਂ ਦੇ ਮਨ ਦਾ ਭਾਵ ਨਹੀਂ ਬਦਲਿਆ ਤੇ ਦੀਕਸ਼ਾ ਦੇ ਰਸਤੇ ‘ਤੇ ਚੱਲਣ ਦਾ ਉਨ੍ਹਾਂ ਦਾ ਫੈਸਲਾ ਅਟਲ ਰਿਹਾ।