Site icon SMZ NEWS

ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ 117 ਉਮੀਦਵਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਹਰੇਕ ਪਾਰਟੀ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ 27 ਜਨਵਰੀ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਥੇ ਪਹੁੰਚ ਕੇ ਉਹ 117 ਉਮੀਦਵਾਰਾਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।

ਸਵੇਰੇ 8 ਵਜੇ ਰਾਹੁਲ ਗਾਂਧੀ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜਣਗੇ ਅਤੇ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਰ ਤੋਂ ਵਾਲਮੀਕਿ ਤੀਰਥ ਰਵਾਨਾ ਹੋਣਗੇ। ਇਸ ਤੋਂ ਬਾਅਦ ਜਲੰਧਰ ਪੁੱਜਣਗੇ ਅਤੇ ਇਥੇ ‘ਪੰਜਾਬ ਫਤਿਹ ਰੈਲੀ’ ਉਨ੍ਹਾਂ ਵੱਲੋਂ ਕੀਤੀ ਜਾਵੇਗੀ । ਉਂਝ ਚੋਣ ਕਮਿਸ਼ਨ ਵੱਲੋਂ ਫਿਜ਼ੀਕਲ ਰੈਲੀ ਉਤੇ ਰੋਕ ਲਗਾਈ ਗਈ ਹੈ। ਇਸ ਲਈ ਵਰਚੂਅਲ ਰੈਲੀ ਰਾਹੀਂ ਰਾਹੁਲ ਗਾਂਧੀ ਵਰਕਰਾਂ ਨੂੰ ਸੰਬੋਧਨ ਕਰਨਗੇ।

2017 ਵਿਚ ਜਦੋਂ ਰਾਹੁਲ ਗਾਂਧੀ ਮਜੀਠਾ ਹਲਕੇ ਵਿਚ ਆਏ ਸਨ ਤਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ ਤੇ ਅਜਿਹੇ ਵਿਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ 27 ਫਰਵਰੀ ਨੂੰ ਵੀ ਰਾਹੁਲ ਗਾਂਧੀ ਮੁੱਖ ਮੰਤਰੀ ਚਿਹਰਾ ਐਲਾਨ ਸਕਦੇ ਹਨ ਤੇ ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਉਹ ਕਿਸ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਗੇ।

Exit mobile version