Site icon SMZ NEWS

ਬੋਰਿਸ ਜਾਨਸਨ ਸਰਕਾਰ ਦਾ ਐਲਾਨ, 11 ਫ਼ਰਵਰੀ ਤੋਂ UK ਆਉਣ ਵਾਲੇ ਲੋਕਾਂ ਨੂੰ ਕੋਵਿਡ ਟੈਸਟ ਦੀ ਲੋੜ ਨਹੀਂ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤ ਤੋਂ ਅਤੇ ਹੋਰ ਦੋਸ਼ਾਂ ਤੋਂ ਯੂਕੇ ਵਿੱਚ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੰਗਲੈਂਡ ਵਿੱਚ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟਿੰਗ ਦੀ ਲੋੜ ਨੂੰ ਹਟਾ ਦਿੱਤਾ ਹੈ। ਯਾਤਰੀਆਂ ਨੂੰ ਹੁਣ ਯੂਕੇ ਵਿੱਚ ਦਾਖਲ ਹੋਣ ਸਮੇਂ ਕੋਈ ਟੈਸਟ ਨਹੀਂ ਕਰਵਾਉਣਾ ਪਏਗਾ।

24 ਜਨਵਰੀ ਨੂੰ ਐਲਾਨੀਆਂ ਤਬਦੀਲੀਆਂ ਮੁਤਾਬਕ ਯੂਕੇ ਪਹੁੰਚਣ ਵਾਲੇ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਹੈ, ਉਹਨਾਂ ਨੂੰ ਯੂਕੇ ਪਹੁੰਚਣ ਤੋਂ ਬਾਅਦ ਦੂਜੇ ਦਿਨ ਜਾਂ ਉਸ ਤੋਂ ਪਹਿਲਾਂ ਇੱਕ ਪ੍ਰੀ-ਡਿਪਾਰਚਰ ਟੈਸਟ ਅਤੇ ਇੱਕ ਪੀਸੀਆਰ ਟੈਸਟ ਲਿਆਉਣ ਦੀ ਲੋੜ ਹੋਵੇਗੀ ਅਤੇ ਜੇ ਉਹ ਪੌਜ਼ੀਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ।

ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਦੱਸਿਆ ਕਿ ਨਵਾਂ ਨਿਯਮ 11 ਫਰਵਰੀ ਤੱਕ ਲਾਗੂ ਹੋ ਜਾਵੇਗਾ, ਕਿਉਂਕਿ ਇਹ ਸਕੂਲ ਦੇ ਮਿਡ-ਟਰਮ ਅਤੇ ਬੱਚਿਆਂ ਲਈ ਛੁੱਟੀਆਂ ਨਾਲ ਮੇਲ ਖਾਂਦਾ ਹੈ। ਨਵੀਆਂ ਜ਼ਰੂਰਤਾਂ ਦੇ ਲਾਗੂ ਹੋਣ ਨਾਲ ਯੂਕੇ ਅੰਤਰਰਾਸ਼ਟਰੀ ਯਾਤਰਾ ਲਈ ਦੁਨੀਆ ਦਾ ਸੁਆਗਤ ਕਰਨ ਵਾਲਾ ਦੇਸ਼ ਬਣ ਜਾਵੇਗਾ।

Exit mobile version