Site icon SMZ NEWS

ਪ੍ਰੋ ਕਬੱਡੀ ਲੀਗ ‘ਤੇ ਪਈ ਕੋਰੋਨਾ ਦੀ ਮਾਰ, ਸ਼ਡਿਊਲ ‘ਚ ਹੋਇਆ ਬਦਲਾਅ ਤੇ ਇੰਨ੍ਹਾਂ ਟੀਮਾਂ ਦੇ ਮੈਚ ਮੁਲਤਵੀ

ਮੰਗਲਵਾਰ ਨੂੰ ਬੈਂਗਲੁਰੂ ਦੇ ਸ਼ੈਰਾਟਨ ਗ੍ਰੈਂਡ ਵ੍ਹਾਈਟਫੀਲਡ ‘ਚ ਖੇਡੇ ਜਾਣ ਵਾਲੇ ਪ੍ਰੋ ਕਬੱਡੀ ਲੀਗ ਸੀਜ਼ਨ 8 ਦਾ ਦੂਜਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਮਸ਼ਾਲ ਸਪੋਰਟਸ ਨੇ ਕਿਹਾ ਸੀ ਕਿ ਦੋਵਾਂ ਟੀਮਾਂ ਦੇ ਕਈ ਖਿਡਾਰੀ ਕੋਰੋਨਾ ਪੌਜੇਟਿਵ ਹਨ।

pro kabaddi league season 8 corona effects

ਜਿਸ ਕਾਰਨ 25 ਜਨਵਰੀ ਨੂੰ ਇੱਕ ਹੀ ਮੈਚ ਖੇਡਿਆ ਜਾਵੇਗਾ। ਪ੍ਰੋ ਕਬੱਡੀ ਲੀਗ ਦੀਆਂ ਦੋ ਟੀਮਾਂ ਦੇ ਕੁੱਝ ਖਿਡਾਰੀਆਂ ਦਾ ਕੋਰੋਨਾ ਟੈਸਟ ਪੌਜੇਟਿਵ ਪਾਇਆ ਗਿਆ ਹੈ, ਜਿਸ ਕਾਰਨ 25 ਤੋਂ 30 ਜਨਵਰੀ ਦਰਮਿਆਨ ਹੋਣ ਵਾਲੇ ਕਈ ਮੈਚਾਂ ਦੇ ਸ਼ੈਡਿਊਲ ਵਿੱਚ ਬਦਲਾਅ ਕੀਤਾ ਗਿਆ ਹੈ। ਸੰਕਰਮਿਤ ਖਿਡਾਰੀਆਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 25 ਤੋਂ 30 ਜਨਵਰੀ ਦਰਮਿਆਨ ਹੋਣ ਵਾਲੇ ਮੈਚਾਂ ਦੇ ਸ਼ਡਿਊਲ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਮੰਗਲਵਾਰ ਨੂੰ ਪ੍ਰੋ ਕਬੱਡੀ ਲੀਗ ‘ਚ ਪਟਨਾ ਪਾਈਰੇਟਸ ਅਤੇ ਗੁਜਰਾਤ ਜਾਇੰਟਸ ਵਿਚਾਲੇ ਮੁਕਾਬਲਾ ਹੋਣਾ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਇਹ ਮੈਚ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ 25 ਤੋਂ 30 ਜਨਵਰੀ ਤੱਕ ਹਰ ਰੋਜ਼ ਸਿਰਫ਼ ਇੱਕ ਮੈਚ ਖੇਡਿਆ ਜਾਵੇਗਾ।

ਦੱਸ ਦੇਈਏ ਕਿ ਲੀਗ ਪੜਾਅ ਦੇ ਪਹਿਲੇ ਅੱਧ ਦੇ ਸਫਲ ਆਯੋਜਨ ਤੋਂ ਬਾਅਦ, ਪੀਕੇਐਲ ਦੀਆਂ 12 ਵਿੱਚੋਂ ਦੋ ਟੀਮਾਂ ਦੇ ਕੁੱਝ ਖਿਡਾਰੀ ਕੋਰੋਨਾ ਪੌਜੇਟਿਵ ਪਾਏ ਜਾਣ ਕਾਰਨ, ਪੂਰੇ 12 ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਅਜਿਹੇ ‘ਚ ਪ੍ਰਬੰਧਕਾਂ ਨੇ ਮੈਚ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਮਸ਼ਾਲ ਸਪੋਰਟਸ ਅੱਗੇ ਦੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਸਭ ਕੁੱਝ ਠੀਕ ਰਿਹਾ ਤਾਂ 31 ਜਨਵਰੀ ਤੋਂ ਹਰ ਰੋਜ਼ ਦੋ ਮੈਚ ਹੋਣਗੇ।

Exit mobile version