ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਨੂੰ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਇੱਥੇ ਬਲਾਮਾਊ ਪੈਸੰਜਰ ਟਰੇਨ ਦੇ ਡਰਾਈਵਰ ਨੇ ਨੀਂਦ ਪੂਰੀ ਨਾ ਹੋਣ ਕਾਰਨ ਟਰੇਨ ਚਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਟਰੇਨ ਕਰੀਬ ਢਾਈ ਘੰਟੇ ਸਟੇਸ਼ਨ ‘ਤੇ ਖੜ੍ਹੀ ਰਹੀ ਅਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦਰਅਸਲ, ਬਾਲਮਾਊ Passenger ਵੀਰਵਾਰ ਨੂੰ ਸਾਢੇ ਤਿੰਨ ਘੰਟੇ ਦੇਰੀ ਦੇ ਨਾਲ ਕਰੀਬ ਰਾਤ ਇੱਕ ਵਜੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਪਹੁੰਚੀ। ਜਿਸ ਡਰਾਈਵਰ ਨੇ ਬਲਾਮਾਊ ਤੋਂ ਰੇਲਗੱਡੀ ਲਿਆਂਦੀ ਸੀ, ਉਸ ਨੇ ਹੀ ਸਵੇਰੇ ਇਸ ਰੇਲਗੱਡੀ ਨੂੰ ਬਲਾਮਾਊ ਤੱਕ ਲਿਜਾਣਾ ਸੀ। ਹਾਲਾਂਕਿ, ਦੇਰ ਰਾਤ ਆਉਣ ਕਾਰਨ ਡਰਾਈਵਰ ਦੀ ਨੀਂਦ ਪੂਰੀ ਨਹੀਂ ਹੋਈ, ਇਸ ਲਈ ਉਸ ਨੇ ਸ਼ੁੱਕਰਵਾਰ ਸਵੇਰੇ 7 ਵਜੇ ਰੇਲਗੱਡੀ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਸ ਦੀ ਨੀਂਦ ਪੂਰੀ ਹੋਵੇਗੀ ਓਦੋ ਹੀ ਉਹ ਟਰੇਨ ਲੈ ਕੇ ਜਾਵੇਗਾ।
ਸ਼ਾਹਜਹਾਂਪੁਰ ਰੇਲਵੇ ਸੁਪਰਡੈਂਟ ਅਮਰੇਂਦਰ ਗੌਤਮ ਨੇ ਕਿਹਾ, “ਰੋਜ਼ਾ ਜੰਕਸ਼ਨ ‘ਤੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ, ਉਹੀ ਡਰਾਈਵਰ ਸਵੇਰੇ ਟਰੇਨ ਨੂੰ ਵਾਪਿਸ ਲੈ ਕੇ ਜਾਂਦਾ ਹੈ। ਪਰ ਨੀਂਦ ਪੂਰੀ ਨਾ ਹੋਣ ਕਾਰਨ ਡਰਾਈਵਰ ਨੇ ਸਵੇਰੇ ਟਰੇਨ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਉਸ ਦੀ ਨੀਂਦ ਪੂਰੀ ਹੋਈ ਤਾਂ ਉਹ ਫਿਰ ਵਾਪਿਸ ਆਪਣੀ ਡਿਊਟੀ ‘ਤੇ ਆ ਗਿਆ ।”
ਦੂਜੇ ਪਾਸੇ ਸੈਰ ਸਪਾਟੇ ਨੂੰ ਵਧਾਉਣ ਦੇ ਉਦੇਸ਼ ਨਾਲ ਰੇਲਵੇ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਵਿਸਟਾਡੋਮ ਕੋਚ ਟਰੇਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਟਰੇਨ ਰਾਹੀਂ ਹਜ਼ਾਰਾਂ ਯਾਤਰੀ ਸਫਰ ਕਰ ਰਹੇ ਹਨ। ਕੇਂਦਰੀ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ 20 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਵਿਸਟਾਡੋਮ ਰੇਲਗੱਡੀ ਰਾਹੀਂ ਸਫ਼ਰ ਕੀਤਾ ਹੈ, ਜਿਸ ਨਾਲ ਕੇਂਦਰੀ ਰੇਲਵੇ ਨੂੰ ਕਾਫੀ ਕਮਾਈ ਹੋਈ ਹੈ।
Comment here