ਸੀਕਰ ਵਿਚ ਸਰਕਾਰੀ ਟੀਚਰ ਨੇ ਆਪਣੀ ਵਿਧਵਾ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਸੱਸ ਨੇ ਨੂੰਹ ਨੂੰ ਧੀ ਦੀ ਤਰ੍ਹਾਂ ਵਿਦਾ ਕੀਤਾ। ਟੀਚਰ ਦੇ ਛੋਟੇ ਮੁੰਡੇ ਦਾ ਵਿਆਹ 2016 ਵਿਚ ਹੋਇਆ ਸੀ। ਵਿਆਹ ਦੇ 6 ਮਹੀਨੇ ਬਾਅਦ ਹੀ ਬ੍ਰੇਨ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ ਸੀ। ਸੱਸ ਨੇ ਨੂੰਹ ਨੂੰ ਪੜ੍ਹਾਇਆ ਲਿਖਾਇਆ ਤੇ ਲੈਕਚਰਾਰ ਬਣਾਇਆ।
ਰਾਮਗੜ੍ਹ ਸ਼ੇਖਾਵਾਟੀ ਦੇ ਢਾਂਢਣ ਪਿੰਡ ਵਿਚ ਕਮਲਾ ਦੇਵੀ ਦੇ ਛੋਟੇ ਬੇਟੇ ਸ਼ੁਭਮ ਦਾ ਵਿਆਹ ਸੁਨੀਤਾ ਨਾਲ 25 ਮਈ 2016 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਸ਼ੁਭਮ MBBS ਦੀ ਪੜ੍ਹਾਈ ਕਰਨ ਲਈ ਕਿਰਗੀਸਤਾਨ ਚਲਾ ਗਿਆ ਜਿਥੇ ਨਵੰਬਰ 2016 ਵਿਚ ਉਸ ਦੀ ਬ੍ਰੇਨ ਸਟ੍ਰੋਕ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਸੱਸ ਨੇ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਪਿਆਰ ਦਿੱਤਾ ਤੇ ਹੁਣ 5 ਸਾਲ ਬਾਅਦ ਸੱਸ ਨੇ ਆਪਣੀ ਨੂੰਹ ਦਾ ਧੂਮਧਾਮ ਨਾਲ ਦੂਜਾ ਵਿਆਹ ਕੀਤਾ।
ਸ਼ੁਭਮ ਤੇ ਸੁਨੀਲਾ ਕਿਸੇ ਪ੍ਰੋਗਰਾਮ ਵਿਚ ਇੱਕ-ਦੂਜੇ ਨੂੰ ਮਿਲੇ ਸਨ। ਸ਼ੁਭਮ ਨੇ ਇਹ ਗੱਲ ਘਰ ਦੱਸੀ ਤਾਂ ਉਨ੍ਹਾਂ ਨੇ ਵਿਾਹ ਲਈ ਸੁਨੀਤਾ ਦੇ ਘਰਵਾਲਿਆਂ ਨਾਲ ਗੱਲ ਕੀਤੀ। ਵਿਆਹ ਸਮੇਂ ਸੁਨੀਤਾ ਦੇ ਪਰਿਵਾਰ ਦੀ ਆਰਥਿਕ ਹਾਲਤ ਖਰਾਬ ਸੀ। ਉਨ੍ਹਾਂ ਨੇ ਸੁਨੀਤਾ ਨੂੰ ਬਿਨਾਂ ਦਹੇਜ ਆਪਣੇ ਘਰ ਦੀ ਨੂੰਹ ਬਣਾਇਆ। ਕਮਲਾ ਦੇਵੀ ਨੇ ਦਸਿਆ ਕਿ ਸੁਨੀਤਾ ਨੇ ਪਹਿਲਾਂ ਤਾਂ ਆਪਣੇ ਮਾਪਿਆਂ ਦਾ ਘਰ ਖੁਸ਼ੀਆਂ ਨਾਲ ਭਰਿਆ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੀ ਦੀ ਤਰ੍ਹਾਂ ਰਹੀ ਤੇ ਹੁਣ ਉਹ ਮੁਕੇਸ਼ ਦੇ ਘਰ ਨੂੰ ਵੀ ਖੁਸ਼ੀਆਂ ਨਾਲ ਭਰ ਦੇਵੇਗੀ।
Comment here