ਪੰਜਾਬ ਦਾ ਸੋਹਣਾ ਮੁੰਡਾ ਜੱਸੀ ਗਿੱਲ ਨੇ ਨਾ ਸਿਰਫ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਬਲਕਿ ਬੌਲੀਵੁੱਡ ‘ਚ ਵੀ ਵੱਖਰੀ ਪਛਾਣ ਬਣਾ ਲਈ ਹੈ। ਪੰਜਾਬੀ ਸਿਨੇਮਾ ਵਿੱਚ ਜੱਸੀ ਗਿੱਲ ਨੇ 2014 ‘ਚ ਫਿਲਮ ਮਿਸਟਰ ਐਂਡ ਮਿਸਿਜ਼ 420 ਨਾਲ ਤੇ ਬਾਲੀਵੁੱਡ ਵਿੱਚ 2018 ਦੀ ਫਿਲਮ ‘ਹੈਪੀ ਫਿਰ ਭਾਗ ਜਾਏਗੀ’ ਨਾਲ ਡੈਬਿਊ ਕੀਤਾ ਸੀ।
ਗਿੱਲ ਨੇ 2011 ਵਿੱਚ ਐਲਬਮ ਬੈਚਮੇਟ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਜੱਸੀ ਗਿੱਲ ਆਪਣੇ ਫੈਨਜ਼ ਲਈ ਜਲਦ ਹੀ ਇੱਕ ਹੋਰ ਤੋਹਫਾ ਲੈ ਕੇ ਆਉਣਗੇ। ਹਾਲ ਹੀ ‘ਚ, ਫਿਲਮ ‘ਕਾਲਾ ਸ਼ਹਿਰ’ ਵਿੱਚ ਕੰਮ ਕਰਨ ਵਾਲੇ ਬਾਲ ਮਾਡਲ ਆਰਵ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੀਲ ਸ਼ੇਅਰ ਕੀਤੀ ਹੈ।
ਜਿਸ ਵਿੱਚ, ਅਸੀਂ ਉਸਨੂੰ ਜੱਸੀ ਦੇ ਨਾਲ ਦੇਖ ਸਕਦੇ ਹਾਂ। ਇਸ ਰੀਲ ਵਿੱਚ ਆਰਵ ਨੇ ਦਸਿਆ ਕਿ ਉਹ ਇੱਕ ਫਿਲਮ ਦੀ ਸ਼ੂਟਿੰਗ ‘ਤੇ ਹਨ ਤੇ ਨਾਲ ਹੀ ਉਸਨੇ ਹਾਲ ਹੀ ਵਿੱਚ ਜੱਸੀ ਦੀ ਐਲਬਮ ਰੀਲੀਜ਼ ਹੋਈਂ ਆਲ ਰਾਊਂਡਰ ਦਾ ਗੀਤ ਲੈਂਬੋ ਵੀ ਗਾਇਆ।
ਫਿਲਮ ਬਾਰੇ ਹੋਰ ਜਾਣਨ ਲਈ, ਜਦੋਂ ਇੱਕ ਯੂਜ਼ਰ ਨੇ ਫਿਲਮ ਦੇ ਨਾਮ ਬਾਰੇ ਕੰਮੈਂਟ ਵਿੱਚ ਪੁੱਛਿਆ, ਤਾਂ ਆਰਵ ਨੇ ਜਵਾਬ ਦਿੰਦੇ ਹੋਏ ਦਸਿਆ ‘ਜੰਗਲੀ ਜੰਗਲੀ ਪੰਜਾਬ’। ਇਹ ਫਿਲਮ ਦਾ ਨਾਮ ਵੀ ਹੋ ਸਕਦਾ ਹੈ ਜਾਂ ਟੀਮ ਵਲੋਂ ਕੋਈ ਸੰਕੇਤ ਵੀ ਹੋ ਸਕਦਾ ਹੈ। ਅਜੇ ਇਸ ਬਾਰੇ ਹੋਰ ਪੁਸ਼ਟੀ ਅਤੇ ਅਧਿਕਾਰਤ ਜਾਣਕਾਰੀ ਦਾ ਐਲਾਨ ਕਰਨਾ ਬਾਕੀ ਹੈ।ਨਾਲ ਹੀ,ਜੱਸੀ ਗਿੱਲ ਦੁਆਰਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਵੇਰਵਿਆਂ ਦਾ ਖੁਲਾਸਾ ਕਰਨਗੇ। ਇਸ ਤੋਂ ਇਲਾਵਾ, ਨੇਟੀਜ਼ਨਸ ਬਹੁਤ ਉਤਸ਼ਾਹਿਤ ਹਨ ਅਤੇ ਟੀਮ ਅਤੇ ਅਭਿਨੇਤਾ ਨੂੰ ਵਧਾਈ ਦੇ ਰਹੇ ਹਨ।
Comment here