Site icon SMZ NEWS

ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ-“ਮੋਦੀ ਸਰਕਾਰ ਨੇ ਦੇਸ਼ ਦੇ 4 ਕਰੋੜ ਲੋਕਾਂ ਨੂੰ ਗਰੀਬੀ ਦੇ ਦਲਦਲ ‘ਚ ਧੱਕਿਆ”

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਵਿਕਾਸ ਸਿਰਫ਼ ਕੁਝ ਪੂੰਜੀਪਤੀਆਂ ਲਈ ਹੈ। ਦੇਸ਼ ਦੀ ਜਨਤਾ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ। ਜਿਸ ਕਾਰਨ 4 ਕਰੋੜ ਤੋਂ ਵੱਧ ਲੋਕ ਫ਼ਿਰ ਗਰੀਬੀ ਦੇ ਦਲਦਲ ਵਿੱਚ ਪਹੁੰਚ ਗਏ ਹਨ।

Rahul Gandhi alleged center govt

ਰਾਹੁਲ ਨੇ ਮੋਦੀ ਸਰਕਾਰ ਦੇ ਵਿਕਾਸ ‘ਤੇ ਤੰਜ ਕੱਸਦੇ ਹੋਏ ਇੱਕ ਟਵੀਟ ਕੀਤਾ ਹੈ. ਇਸ ਟਵੀਟ ਵਿੱਚ ਉਨ੍ਹਾਂ ਲਿਖਿਆ,”ਵਿਕਾਸ ਓਵਰਫਲੋਅ ਸਿਰਫ਼ ਹਮਾਰੇ 2 ਲਈ। ਜਦੋਂ ਕਿ ਸਾਡੇ 4 ਕਰੋੜ ਭਰਾ-ਭੈਣ ਗਰੀਬੀ ਵਿੱਚ ਧੱਕੇ ਜਾ ਰਹੇ ਹਨ। 4 ਕਰੋੜ ਦਾ ਇਹ ਅੰਕੜਾ ਭਰਿਆ ਨਹੀਂ ਹੈ ਸਗੋਂ ਇਹ ਇੱਕ ਅਸਲੀਅਤ ਹੈ। ਇਨ੍ਹਾਂ ਚਾਰ ਵਿੱਚੋਂ ਹਰ ਵਿਅਕਤੀ ਵਧੀਆ ਜੀਵਨ ਦਾ ਹੱਕਦਾਰ ਸੀ, ਕਿਉਂਕਿ ਇਨ੍ਹਾਂ ਵਿਚ ਹਰੇਕ ਵਿਅਕਤੀ ਭਾਰਤੀ ਹੈ।

ਦੱਸ ਦੇਈਏ ਕਿ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਨੇ ਇੱਕ ਗ੍ਰਾਫ ਵੀ ਸਾਂਝਾ ਕੀਤਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਦੋ ਪੂੰਜੀਪਤੀਆਂ ਦੀ ਸੰਪਤੀ 2021 ਦੇ ਦੌਰਾਨ ਅਰਬਾਂ ਡਾਲਰ ਵਧੀ ਹੈ। ਇਸ ਦੌਰਾਨ 2022 ਤੋਂ ਮਹਾਂਮਾਰੀ ਦੌਰਾਨ ਭਾਰਤ ਵਿੱਚ 4 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ।

Exit mobile version