ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਵਾਲੇ ਸੰਯੁਕਤ ਸਮਾਜ ਮੋਰਚਾ ਨੇ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਗਿਆ ਹੈ। ਅੱਜ ਮੋਰਚੇ ਨੇ ਪੰਜਵੀਂ ਸੂਚੀ ਜਾਰੀ ਕਰਦੇ ਹੋਏ 8 ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਬੀਤੇ ਦਿਨ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 35 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਵਿੱਚ ਮੌੜ ਤੋਂ ਲੱਖਾ ਸਿਡਾਨਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਲੱਖਾ ਸਿਡਾਨਾ ਦਾ ਨਾਂ ਕਿਸਾਨ ਅੰਦੋਲਨ ਦੌਰਾਨ ਪਿਛਲੇ ਸਾਲ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਲਾਲ ਕਿਲ੍ਹਾ ਹਿੰਸਾ ਵਿੱਚ ਉਠਿਆ ਸੀ।
2012 ਵਿੱਚ ਵੀ ਲੱਖਾ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਸ ਪਾਰਟੀ ਆਫ ਪੰਜਾਬ ਦੇ ਟਿਕਟ ‘ਤੇ ਰਾਮਪੁਰਾ ਫੂਲ ਤੋਂ ਚੋਣ ਲੜ ਚੁੱਕਾ ਹੈ। ਲੱਖਾ ਨੂੰ ਉਦੋਂ 10065 ਵੋਟਾਂ ਮਿਲੀਆਂ ਸਨ।