‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲੰਬੇ ਸਮੇਂ ਤੋਂ ਆਪਣੇ ਫੈਮਿਲੀ ਪਲੈਨਿੰਗ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਅਚਾਨਕ ਦੋਹਾਂ ਨੇ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਸੁਣਾਈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਦੇ ਦੋਸਤ ਵੀ ਕਾਫੀ ਖੁਸ਼ ਹਨ।
ਬਾਲੀਵੁੱਡ ਅਤੇ ਹਾਲੀਵੁੱਡ ਸੈਲੇਬਸ ਉਸ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਇੱਕ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਦੋਵੇਂ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਹਾਲਾਂਕਿ ਪ੍ਰਿਯੰਕਾ ਅਤੇ ਨਿਕ ਨੇ ਆਪਣੇ ਬੱਚੇ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਜੋੜੇ ਨੇ ਛੋਟੀ ਪਰੀ ਦਾ ਸਵਾਗਤ ਕੀਤਾ ਹੈ।
ਇਹ ਵੀ ਦਸ ਦੇਈਏ ਕਿ ਪ੍ਰਿਯੰਕਾ ਤੇ ਨਿਕ ਦੀ ਬੇਬੀ ਗਰਲ ਪ੍ਰੀ-ਮੈਚਿਓਰ ਹੈ। ਉਸ ਦਾ ਜਨਮ 12 ਹਫ਼ਤੇ ਪਹਿਲਾਂ ਹੋ ਗਿਆ ਸੀ। ਉਸ ਦਾ ਜਨਮ ਦੱਖਣੀ ਕੈਲੀਫੋਰਨੀਆ ਹਸਪਤਾਲ ‘ਚ ਹੋਇਆ ਅਤੇ ਜਦੋਂ ਤੱਕ ਨਵਜੰਮਿਆ ਬੱਚਾ ਸਿਹਤਮੰਦ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਹਸਪਤਾਲ ‘ਚ ਹੀ ਡਾਕਟਰਾਂ ਦੀ ਨਿਗਰਾਨੀ ‘ਚ ਰਹੇਗਾ। ਬੱਚੇ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹੀ ਪ੍ਰਿਅੰਕਾ ਅਤੇ ਨਿਕ ਉਸ ਨੂੰ ਘਰ ਲੈ ਜਾ ਸਕਣਗੇ। ਹਾਲਾਂਕਿ ਇਨ੍ਹਾਂ ਖਬਰਾਂ ‘ਤੇ ਅਜੇ ਤੱਕ ਪ੍ਰਿਅੰਕਾ ਜਾਂ ਨਿਕ ਜੋਨਸ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਦਾਸ ਦੇਈਏ ਕਿ ਪ੍ਰਿਯੰਕਾ ਨੂੰ ਕੋਈ ਪ੍ਰਜਨਨ ਸਮੱਸਿਆ ਨਹੀਂ ਹੈ ਜੋ ਉਸ ਨੂੰ ਬੱਚਾ ਹੋਣ ਤੋਂ ਰੋਕ ਰਹੀ ਹੈ, ਪਰ ਉਹ ਹੁਣ 39 ਸਾਲ ਦੀ ਹੈ, ਇਸ ਲਈ ਇਹ ਆਸਾਨ ਨਹੀਂ ਹੈ। ਇਸ ਦਾ ਇੱਕ ਕਾਰਨ ਉਸ ਦਾ ਬਿਜ਼ੀ ਸ਼ੈਡਿਊਲ ਵੀ ਹੈ। ਇਸ ਲਈ ਕੁਝ ਸਮਾਂ ਪਹਿਲਾਂ ਉਸ ਨੇ ਸਰੋਗੇਸੀ ਦਾ ਰਾਹ ਅਪਣਾਇਆ।