Indian PoliticsNationNewsWorld

ਦੀਨਾਨਗਰ ਤੋਂ ਸਾਬਕਾ MLA ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਦਾ ਹੋਇਆ ਦੇਹਾਂਤ

ਦੀਨਾਨਗਰ ਤੋਂ ਸਾਬਕਾ ਵਿਧਾਇਕ ਰਹਿ ਚੁੱਕੇ ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬਿਮਾਰ ਸਨ । ਉਨ੍ਹਾਂ ਨੇ ਸ਼ੁੱਕਰਵਾਰ ਨੂੰ 84 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।

ਦੱਸ ਦੇਈਏ ਕਿ ਸੀਤਾ ਰਾਮ ਕਸ਼ਿਅਪ 2007 ਤੋਂ 2012 ਤੱਕ ਦੀਨਾਨਗਰ ਵਿਧਾਨ ਸਭਾ ਖੇਤਰ ਤੋਂ ਜੇਤੂ ਰਹੇ ਸਨ ਤੇ ਵਿਧਾਇਕ ਬਣੇ ਸਨ । ਪ੍ਰਿੰਸੀਪਲ ਸੀਤਾ ਰਾਮ ਕਸ਼ਯਪ ਸ਼ਾਂਤ ਸੁਭਾਅ ਅਤੇ ਈਮਾਨਦਾਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ। ਜਿਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਖੇਤਰ ਦੇ ਲੋਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।v

Comment here

Verified by MonsterInsights