ਦੇਸ਼ ਅਤੇ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਇਸ ਵਿਚਾਲੇ WHO ਨੇ ਮੀਟਿੰਗ ਕਰ ਕੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਅਤੇ ਓਮੀਕ੍ਰੋਨ ਦੇ ਮਾਮਲਿਆਂ, ਟੀਕਾਕਰਨ ਅਤੇ ਕੋਰੋਨਾ ਦੀਆਂ ਦਵਾਈਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਬੈਠਕ ‘ਚ ਅੰਤਰਰਾਸ਼ਟਰੀ ਯਾਤਰਾ ‘ਤੇ ਵੀ ਚਰਚਾ ਕੀਤੀ ਗਈ। ਜਿਸ ਵਿੱਚ WHO ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਸਹੀ ਨਹੀਂ ਹੈ । ਦਰਅਸਲ, ਨਵੰਬਰ 2022 ਵਿੱਚ,ਓਮੀਕ੍ਰੋਨ ਦੀ ਚਿੰਤਾ ਕਾਰਨ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਬਾਅਦ ਵਿੱਚ ਜ਼ਿਆਦਾਤਰ ਦੇਸ਼ਾਂ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ।
WHO ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਸਹੀ ਉਪਾਅ ਨਹੀਂ ਹੈ। ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਕਾਰਨ ਦੇਸ਼ਾਂ ‘ਤੇ ਆਰਥਿਕ ਅਤੇ ਸਮਾਜਿਕ ਤਣਾਅ ਵਧਦਾ ਹੈ। WHO ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਓਮੀਕ੍ਰੋਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਉਥੋਂ ਆਉਣ ਵਾਲੀਆਂ ਉਡਾਣਾਂ ‘ਤੇ ਲਗਾਈ ਗਈ ਪਾਬੰਦੀ ਨਾਲ ਕੋਈ ਫਾਇਦਾ ਨਹੀਂ ਹੋਇਆ ਸੀ ।
WHO ਨੇ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣ ਦੀ ਬਜਾਏ ਮਾਸਕਿੰਗ, ਟੀਕਾਕਰਨ ਆਦਿ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। WHO ਅਨੁਸਾਰ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਧਾਰਾ 40 ਦੇ ਅਨੁਸਾਰ, ਅੰਤਰਰਾਸ਼ਟਰੀ ਯਾਤਰੀਆਂ ‘ਤੇ ਵਿੱਤੀ ਬੋਝ ਤੋਂ ਪਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ।
WHO ਦੇ ਅਨੁਸਾਰ, ਅੰਤਰਰਾਸ਼ਟਰੀ ਯਾਤਰਾ ਲਈ ਕੋਰੋਨਾ ਦੇ ਵਿਰੁੱਧ ਟੀਕਾਕਰਣ ਦੇ ਸਬੂਤ ਦੀ ਲੋੜ ਨਹੀਂ ਹੈ। ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਵਿਡ -19 ਦੇ ਵਿਰੁੱਧ ਟੀਕਿਆਂ ਦੀ ਵੰਡ ਬਰਾਬਰ ਨਹੀਂ ਹੋਈ ਹੈ। ਅਜਿਹੇ ਵਿੱਚ ਟੀਕਾਕਰਨ ਨੂੰ ਲੈ ਕੇ ਹਰ ਦੇਸ਼ ਵਿਚ ਅਸਮਾਨਤਾ ਹੈ। ਇਸ ਦੇ ਮੱਦੇਨਜ਼ਰ, WHO ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰੀਆਂ ਦੇ ਦਾਖਲੇ ਲਈ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਦੇ ਸਰਟੀਫਿਕੇਟ ਨਾ ਮੰਗਣ, ਬਲਕਿ ਲੋੜ ਪੈਣ ‘ਤੇ, WHO ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯਾਤਰੀਆਂ ਦੀ ਜਾਂਚ ਅਤੇ ਕੁਆਰੰਟੀਨ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
Comment here