Indian PoliticsNationNewsPunjab newsWorld

ਅੰਮ੍ਰਿਤਸਰ : ਪਤੰਗ ਲੁੱਟਦਿਆਂ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 14 ਸਾਲਾ ਬੱਚਾ, ਗਈ ਜਾਨ

ਅੰਮ੍ਰਿਤਸਰ ਦੇ ਇਸਲਾਮਬਾਦ ਦੇ ਗੁਰੂ ਨਾਨਕਪੁਰਾ ਵਿਚ ਬੁੱਧਵਾਰ ਨੂੰ ਪਤੰਗ ਲੁੱਟਦਿਆਂ ਜ਼ਮੀਨ ‘ਤੇ ਰੱਖੇ 100 ਕਿਲੋਵਾਟ ਦੇ ਟਰਾਂਸਫਾਰਮਰ ਦੇ ਖੁੱਲ੍ਹੇ ਤਾਰ ਦੀ ਲਪੇਟ ਵਿਚ ਆਉਣ ਨਾਲ 14 ਸਾਲਾ ਬੱਚੇ ਦੀ ਜਾਨ ਚਲੀ ਗਈ। ਹਾਈ ਵੋਲਟੇਜ ਤਾਰ ਦੇ ਸੰਪਰਕ ਵਿਚ ਆਉਂਦੇ ਹੀ ਟਰਾਂਸਫਾਰਮਰ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ ਤੇ ਸਰੀਰ ਵਿਚ ਅੱਗ ਲੱਗ ਗਈ। ਮੌਕੇ ਉਤੇ ਇਕੱਠੇ ਲੋਕ ਚਾਹ ਕੇ ਵੀ ਉਸ ਨੂੰ ਬਚਾ ਨਾ ਸਕੇ।

ਇਸਲਾਮਾਬਾਦ ਥਾਣਾ ਖੇਤਰ ਗੁਰੂ ਨਾਨਕ ਪੁਰਾ ਦੇ ਆਦਰਸ਼ ਨਗਰ ਇਲਾਕੇ ਦੇਰਛਪਾਲ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਚਾ ਹੈ। ਉਸ ਦਾ ਇਕਲੌਤਾ ਬੇਟਾ ਸ਼ਰਨਜੀਤ ਸਿੰਘ ਵਿਵੇਕ ਆਸ਼ਰਮ ਮਾਡਲ ਸਕੂਲ ਵਿਚ 8ਵੀਂ ਕਲਾਸ ਵਿਚ ਪੜ੍ਹਦਾ ਸੀ। ਉਨ੍ਹਾਂ ਨੂੰ ਕਿਸੇ ਬੱਚੇ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਕਰੰਟ ਲੱਗ ਗਿਆ ਹੈ। ਜਦੋਂ ਉਹ ਮੌਕ ਉਤੇ ਪਹੁੰਚਿਆ ਤਾਂ ਦੇਖਿਆ ਕਿ ਸ਼ਰਨਜੀਤ ਟਰਾਂਸਫਾਰਮ ਦੇ ਤਾਰ ਨਾਲ ਚਿਪਕਿਆ ਹੋਇਆ ਸੀ ਤੇ ਉਸ ਦਾ ਸਰੀਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ।ਲੋਕਾਂ ਨੇ ਦੱਸਿਆ ਕਿ ਕੱਟਣ ਤੋਂ ਬਾਅਦ ਇੱਕ ਪਤੰਗ ਆਸਮਾਨ ਤੋਂ ਹੇਠਾਂ ਡਿੱਗ ਰਹੀ ਸੀ। ਸ਼ਰਨਜੀਤ ਪਤੰਗ ਲੁੱਟਣ ਲਈ ਦੌੜਿਆ ਅਤੇ ਜ਼ਮੀਨ ਉਤੇ ਰੱਖੇ ਟਰਾਂਸਫਾਰਮਰ ਦੇ ਖੁੱਲ੍ਹੇ ਤਾਰ ਦੀ ਲਪੇਟ ਵਿਚ ਆ ਗਿਆ। PSPCL ਦੇ ਅਧਿਕਾਰੀ ਮੌਕੇ ਉਤੇ ਪੁੱਜੇ ਅਤੇ ਬੱਚੇ ਨੂੰ ਸੜਦਾ ਦੇਖ ਉਥੋਂ ਭੱਜ ਗਏ। ਕੋਟ ਖਾਲਸਾ ਪੁਲਿਸ ਚੌਕੀ ਇੰਚਾਰਜ ਮਨਜੀਤ ਸਿੰਘ ਦਿਓਲ ਨੇ ਦੱਸਿਆ ਕਿ ਸ਼ਰਨਜੀਤ ਦੇ ਪਿਤਾ ਰਛਪਾਲ ਸਿੰਘ ਦੇ ਬਿਆਨ ‘ਤੇ ਫਿਲਹਾਲ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਜਾਂ ਸ਼ੁਰੂ ਕਰ ਦਿੱਤੀ ਗਈ ਹੈ।

Comment here

Verified by MonsterInsights