NationNewsWorld

ਹੁਣ ਤੋਂ ਫਲਾਈਟ ਅੰਦਰ ਇੱਕ ਬੈਗ ਹੀ ਲਿਜਾ ਸਕਣਗੇ ਯਾਤਰੀ, BCAS ਨੇ ਜਾਰੀ ਕੀਤੇ ਆਦੇਸ਼

ਘਰੇਲੂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਜੇ ਤੁਸੀਂ ਫਲਾਈਟ ਦੇ ਅੰਦਰ ਹੈਂਡ ਬੈਗ ਵਜੋਂ ਦੋ-ਤਿੰਨ ਛੋਟੇ ਬੈਗ ਲੈ ਕੇ ਜਾਂਦੇ ਹੋ ਤਾਂ ਸਾਵਧਾਨ ਹੋ ਜਾਓ। ਹੁਣ ਸਫ਼ਰ ਦੌਰਾਨ ਘਰੇਲੂ ਹਵਾਈ ਯਾਤਰੀ ਜਹਾਜ਼ ਦੇ ਕੈਬਿਨ ਅੰਦਰ ਸਿਰਫ਼ ਇੱਕ ਬੈਗ ਲੈ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ।

ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਹੁਣ ਜਹਾਜ਼ ਦੇ ਕੈਬਿਨ ਦੇ ਅੰਦਰ ਇੱਕ ਤੋਂ ਵੱਧ ਬੈਗ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ। ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਨੂੰ ਇਕ ਬੈਗ ਨਿਯਮਾਂ ਨੂੰ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।

From now on passengers
From now on passengers

ਬੀਸੀਏਐਸ ਨੇ ਏਅਰਪੋਰਟ ਆਪਰੇਟਰਾਂ ਅਤੇ ਏਅਰਲਾਈਨਜ਼ ਨੂੰ ਹੁਕਮ ਲਾਗੂ ਕਰਨ ਲਈ ਕਿਹਾ ਹੈ। ਦਰਅਸਲ, ਇਹ ਪਾਇਆ ਗਿਆ ਹੈ ਕਿ ਇੱਕ ਤੋਂ ਵੱਧ ਕੈਬਿਨ ਬੈਗੇਜ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਸੁਰੱਖਿਆ ਚੈਕ-ਇਨ ਕਾਊਂਟਰਾਂ ‘ਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।

ਬੀਸੀਏਐਸ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਬੀਸੀਏਐਸ ਏਵੀਐਸਈਸੀ ਸਰਕੂਲਰ ਨੰਬਰ 06/200 ਦੇ ਅਨੁਸਾਰ, ਕਿਸੇ ਵੀ ਯਾਤਰੀ ਨੂੰ ਸਰਕੂਲਰ ਵਿੱਚ ਪਹਿਲਾਂ ਤੋਂ ਸੂਚੀਬੱਧ ਚੀਜ਼ਾਂ ਤੋਂ ਇਲਾਵਾ ਔਰਤਾਂ ਦੇ ਬੈਗ ਸਮੇਤ ਇੱਕ ਤੋਂ ਵੱਧ ਬੈਗ ਲਿਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।

BCAS ਦੇ ਅਨੁਸਾਰ ਇਹ ਦੇਖਿਆ ਗਿਆ ਹੈ ਕਿ ਔਸਤਨ ਯਾਤਰੀ ਸਕ੍ਰੀਨਿੰਗ ਪੁਆਇੰਟ ਤੱਕ 2 ਤੋਂ 3 ਹੈਂਡ ਬੈਗ ਲੈ ਕੇ ਜਾਂਦੇ ਹਨ। ਇਸ ਨਾਲ ਕਲੀਅਰੈਂਸ ਸਮਾਂ ਵੱਧ ਲੱਗਦਾ ਹੈ, ਪੀ.ਈ.ਐੱਸ.ਸੀ. ਪੁਆਇੰਟ ‘ਤੇ ਭੀੜ ਅਤੇ ਯਾਤਰੀਆਂ ਨੂੰ ਅਸੁਵਿਧਾ ਵੀ ਹੁੰਦੀ ਹੈ।

ਇਸ ਹੁਕਮ ਨੂੰ ਸਾਰੀਆਂ ਸਟੇਕਹੋਲਡਰ ਏਅਰਲਾਈਨਜ਼ ਵੱਲੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ। BCAS ਨੇ ਸਾਰੀਆਂ ਏਅਰਲਾਈਨਾਂ ਨੂੰ ਬੋਰਡਿੰਗ ਪਾਸਾਂ ਅਤੇ ਟਿਕਟਾਂ ‘ਤੇ ਇਹ ਸੰਦੇਸ਼ ਪ੍ਰਿੰਟ ਕਰਕੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਕਿਹਾ ਹੈ।

Comment here

Verified by MonsterInsights