ਹੁਣ ਤੁਸੀਂ ਗੱਡੀ ਚਲਾਉਂਦੇ ਹੋਏ ਵੀ ਫ਼ੋਨ ‘ਤੇ ਗੱਲ ਕਰ ਸਕਦੇ ਹੋ। ਜੀ ਹਾਂ, ਟ੍ਰੈਫਿਕ ਨਿਯਮਾਂ ਮੁਤਾਬਕ ਅਜਿਹਾ ਕਰਨ ‘ਤੇ ਕੋਈ ਵੀ ਟ੍ਰੈਫਿਕ ਪੁਲਸ ਮੁਲਾਜ਼ਮ ਤੁਹਾਡਾ ਚਲਾਨ ਨਹੀਂ ਕੱਟ ਸਕਦਾ। ਜੇ ਉਹ ਅਜਿਹਾ ਕਰਦਾ ਹੈ ਤਾਂ ਤੁਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹੋ।
ਦਰਅਸਲ ਨਿਯਮਾਂ ਮੁਤਾਬਕ ਜੇ ਕੋਈ ਚਾਲਕ ਗੱਡੀ ਚਲਾਉਂਦੇ ਸਮੇਂ ਹੈਂਡਫ੍ਰੀ ਕਮਿਊਨੀਕੇਸ਼ਨ ਫੀਚਰ ਦੀ ਵਰਤੋਂ ਕਰਦੇ ਹੋਏ ਆਪਣੇ ਫੋਨ ‘ਤੇ ਗੱਲ ਕਰਦਾ ਹੈ, ਤਾਂ ਇਸ ਨੂੰ ਸਜ਼ਾਯੋਗ ਅਪਰਾਧ ਨਹੀਂ ਮੰਨਿਆ ਜਾਵੇਗਾ। ਇਸ ਦੇ ਲਈ ਚਾਲਕ ਨੂੰ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਇਹ ਐਲਾਨ ਖੁਦ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੀਤਾ।
ਲੋਕ ਸਭਾ ਵਿੱਚ ਹਿਬੀ ਈਡਨ ਨੇ ਪੁੱਛਿਆ ਸੀ ਕਿ ਕੀ ਮੋਟਰ ਵਾਹਨ (ਸੋਧ) ਐਕਟ, 2019 ਦੀ ਧਾਰਾ 184 (ਸੀ) ਦੇ ਤਹਿਤ ਮੋਟਰ ਗੱਡੀਆਂ ਵਿੱਚ ਹੈਂਡਫ੍ਰੀ ਕਮਿਊਨੀਕੇਸ਼ਨ ਫੀਚਰ ਦੀ ਵਰਤੋਂ ਲਈ ਸਜ਼ਾ ਦੀ ਕੋਈ ਵਿਵਸਥਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੋਟਰ ਵਹੀਕਲ (ਸੋਧ) ਐਕਟ, 2019 ਦੀ ਧਾਰਾ 184 (ਸੀ) ਮੋਟਰ ਗੱਡੀ ਚਲਾਉਂਦੇ ਸਮੇਂ ਹੱਥ ਵਿੱਚ ਫੜੇ ਕਮਿਊਨੀਕੇਸ਼ਨ ਉਪਕਰਨਾਂ ਦੀ ਵਰਤੋਂ ਲਈ ਸਜ਼ਾ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਹੈਂਡਫ੍ਰੀ ਕਮਿਊਨੀਕੇਸ਼ ਉਪਕਰਨਾਂ ਦੀ ਵਰਤੋਂ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ।
Comment here