Site icon SMZ NEWS

ਚੋਣਾਂ 2022 : ਗੁਰਨਾਮ ਚੜੂਨੀ ਦੀ ਪਾਰਟੀ ਨੂੰ ਮਿਲਿਆ ‘ਕੱਪ ਪਲੇਟ’ ਚੋਣ ਨਿਸ਼ਾਨ, 9 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਨੂੰ ਲੈ ਕੇਸੰਯੁਕਤ ਸਮਾਜ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਗਠਜੋੜ ਪਿੱਛੋਂ ਗੁਰਨਾਮ ਸਿੰਘ ਚੜੂਨੀ ਨੇ 9 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਚੜੂਨੀ ਦੀ ਪਾਰਟੀ ‘ਸੰਯੁਕਤ ਸੰਘਰਸ਼ ਪਾਰਟੀ’ ਨੂੰ ‘ਕੱਪ ਪਲੇਟ’ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।

gurnam charhuni announces

ਸੰਯੁਕਤ ਸਮਾਜ ਪਾਰਟੀ ਵੱਲੋਂ ਸਮਾਨਾ ਤੋਂ ਰਛਪਾਲ ਸਿੰਘ, ਫਤਿਹਗਰ੍ਹ ਸਾਹਿਬ ਤੋਂ ਸਰਜੀਤ ਸਿੰਘ, ਨਾਭਾ ਤੋਂ ਬਰਿੰਦਰ ਕੁਮਾਰ, ਗੁਰਦਾਸਪੁਰ ਤੋਂ ਇੰਦਰਪਾਲ, ਸ਼ਾਹਕੋਟ ਤੋਂ ਡਾ. ਜਗਤਾਰ ਸਿੰਘ, ਅਜਨਾਲਾ ਤੋਂ ਚਰਨਜੀਤ ਸਿੰਘ, ਦਿੜਬਾ ਤੋਂ ਮਾਲਵਿੰਦਰ ਸਿੰਘ, ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ ਤੇ ਸੰਗਰੂਰ ਤੋਂ ਜਗਦੀਪ ਸਿੰਘ ਮਿੰਟੂ ਤੂਰ ਨੂੰ ਟਿਕਟ ਦਿੱਤੀ ਗਈ ਹੈ।

ਇਨ੍ਹਾਂ ਸੀਟਾਂ ਦਾ ਐਲਾਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨਾਲ ਉਨ੍ਹਾਂ ਦੀ ਪਾਰਟੀ ਦੇ ਗਠਜੋੜ ਤੋਂ ਬਾਅਦ ਉਨ੍ਹਾਂ ਕੋਲ 10 ਸੀਟਾਂ ਹਨ, ਜਿਨ੍ਹਾਂ ਵਿੱਚੋਂ ਨੌਂ ‘ਤੇ ਟਿਕਟਾਂ ਦੀ ਵੰਡ ਕਰ ਦਿੱਤੀ ਗਈ ਹੈ। ਭੁਲੱਥ ਸੀਟ ਤੋਂ ਉਮੀਦਵਾਰ ਦਾ ਐਲਾਨ ਕੁਝ ਦਿਨ ਬਾਅਦ ਕੀਤਾ ਜਾਵੇਗਾ।

Exit mobile version